ਯਸ਼ਾਯਾਹ 58

ਜਦ ਤੂੰ ਪੁਕਾਰੇਗਾ ਤਦ ਯਾਹਵੇਹ ਉੱਤਰ ਦੇਵੇਗਾ; ਤੂੰ ਮਦਦ ਲਈ ਪੁਕਾਰੇਗਾ, ਅਤੇ ਉਹ ਆਖੇਗਾ: ਮੈਂ ਇੱਥੇ ਹਾਂ। “ਜੇ ਤੂੰ ਆਪਣੇ ਵਿੱਚੋਂ ਅਨ੍ਹੇਰ ਦਾ ਜੂਲਾ, ਉਂਗਲ ਚੁੱਕਣਾ ਅਤੇ ਦੁਰਬਚਨ ਬੋਲਣਾ ਦੂਰ ਕਰੇ,

Isaiah 58:9 (UKJV) Then shall you call, and the LORD shall answer; you shall cry, and he shall say, Here I am. If you take away from the midst of you the yoke, the putting out of the finger, and speaking vanity;

7ਕੀ ਇਹ ਨਹੀਂ ਕਿ ਤੁਸੀਂ ਭੁੱਖਿਆ ਨੂੰ ਆਪਣਾ ਭੋਜਨ ਵੰਡ ਦਿਓ ਅਤੇ ਗਰੀਬ ਭਟਕਣ ਵਾਲਿਆਂ ਨੂੰ ਆਸਰਾ ਦਿਓ, ਜਦੋਂ ਤੁਸੀਂ ਕਿਸੇ ਨੂੰ ਨੰਗਾ ਵੇਖੋ, ਉਸ ਨੂੰ ਕੱਜੋ, ਅਤੇ ਆਪਣੇ ਸਾਥੀਆਂ ਤੋਂ ਆਪਣਾ ਮੂੰਹ ਨਾ ਲੁਕਾਓ?

8ਤਦ ਤੇਰਾ ਚਾਨਣ ਸਵੇਰ ਵਾਂਗ ਚਮਕੇਗਾ, ਅਤੇ ਤੇਰੀ ਤੰਦਰੁਸਤੀ ਜਲਦੀ ਹੀ ਪ੍ਰਗਟ ਹੋਵੇਗੀ। ਤਦ ਤੁਹਾਡੀ ਧਾਰਮਿਕਤਾ ਤੁਹਾਡੇ ਅੱਗੇ ਚੱਲੇਗੀ, ਅਤੇ ਯਾਹਵੇਹ ਦੀ ਮਹਿਮਾ ਤੁਹਾਡੇ ਪਿੱਛੇ ਪਹਿਰੇਦਾਰ ਹੋਵੇਗੀ।

9ਜਦ ਤੂੰ ਪੁਕਾਰੇਗਾ ਤਦ ਯਾਹਵੇਹ ਉੱਤਰ ਦੇਵੇਗਾ; ਤੂੰ ਮਦਦ ਲਈ ਪੁਕਾਰੇਗਾ, ਅਤੇ ਉਹ ਆਖੇਗਾ: ਮੈਂ ਇੱਥੇ ਹਾਂ। “ਜੇ ਤੂੰ ਆਪਣੇ ਵਿੱਚੋਂ ਅਨ੍ਹੇਰ ਦਾ ਜੂਲਾ, ਉਂਗਲ ਚੁੱਕਣਾ ਅਤੇ ਦੁਰਬਚਨ ਬੋਲਣਾ ਦੂਰ ਕਰੇ,

10ਜੇ ਤੂੰ ਭੁੱਖੇ ਦੀ ਸਹਾਇਤਾ ਦਿਲ ਖੋਲ੍ਹ ਕੇ ਕਰੇ ਅਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰੇ, ਤਾਂ ਤੇਰਾ ਚਾਨਣ ਹਨੇਰੇ ਵਿੱਚ ਚੜ੍ਹੇਗਾ, ਅਤੇ ਤੇਰਾ ਘੁੱਪ ਹਨ੍ਹੇਰਾ ਦੁਪਹਿਰ ਵਾਂਗੂੰ ਹੋਵੇਗਾ।

11ਯਾਹਵੇਹ ਹਮੇਸ਼ਾ ਤੁਹਾਡੀ ਅਗਵਾਈ ਕਰੇਗਾ; ਉਹ ਤੁਹਾਡੀਆਂ ਲੋੜਾਂ ਨੂੰ ਸੂਰਜ ਦੀ ਝੁਲਸਣ ਵਾਲੀ ਧਰਤੀ ਵਿੱਚ ਪੂਰੀਆਂ ਕਰੇਗਾ ਅਤੇ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਕਰੇਗਾ। ਤੁਸੀਂ ਸਿੰਜੇ ਹੋਏ ਬਾਗ਼ ਵਰਗੇ ਹੋਵੋਂਗੇ, ਉਸ ਝਰਨੇ ਵਾਂਗ ਜਿਹ ਦਾ ਪਾਣੀ ਕਦੇ ਮੁੱਕਦਾ ਨਹੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.