1ਜਿਸ ਸਾਲ ਰਾਜਾ ਉਜ਼ੀਯਾਹ ਦੀ ਮੌਤ ਹੋਈ, ਮੈਂ ਯਾਹਵੇਹ ਨੂੰ ਉੱਚੇ ਸਿੰਘਾਸਣ ਉੱਤੇ ਬਿਰਾਜਮਾਨ ਵੇਖਿਆ ਅਤੇ ਉਸਦੇ ਬਸਤਰ ਦੇ ਪੱਲੇ ਨਾਲ ਭਵਨ ਭਰ ਗਿਆ।
2ਉਹ ਦੇ ਉੱਪਰ ਸਰਾਫ਼ੀਮ ਸਨ, ਹਰ ਇੱਕ ਦੇ ਛੇ-ਛੇ ਖੰਭ ਸਨ, ਉਹ ਦੋ ਖੰਭਾਂ ਨਾਲ ਆਪਣਾ ਮੂੰਹ ਢੱਕਦੇ ਸਨ, ਅਤੇ ਦੋ ਨਾਲ ਉਹ ਉੱਡ ਰਹੇ ਸਨ।
3ਅਤੇ ਉਹ ਇੱਕ ਦੂਸਰੇ ਨੂੰ ਪੁਕਾਰ ਰਹੇ ਸਨ: “ਪਵਿੱਤਰ, ਪਵਿੱਤਰ, ਪਵਿੱਤਰ ਹੈ ਯਾਹਵੇਹ ਸਰਬਸ਼ਕਤੀਮਾਨ; ਸਾਰੀ ਧਰਤੀ ਉਸਦੀ ਮਹਿਮਾ ਨਾਲ ਭਰੀ ਹੋਈ ਹੈ।”