3ਅਤੇ ਉਹ ਇੱਕ ਦੂਸਰੇ ਨੂੰ ਪੁਕਾਰ ਰਹੇ ਸਨ: “ਪਵਿੱਤਰ, ਪਵਿੱਤਰ, ਪਵਿੱਤਰ ਹੈ ਯਾਹਵੇਹ ਸਰਬਸ਼ਕਤੀਮਾਨ; ਸਾਰੀ ਧਰਤੀ ਉਸਦੀ ਮਹਿਮਾ ਨਾਲ ਭਰੀ ਹੋਈ ਹੈ।”
4ਅਤੇ ਉਹਨਾਂ ਦੇ ਪੁਕਾਰਨ ਵਾਲੇ ਦੀ ਆਵਾਜ਼ ਤੋਂ ਸਰਦਲ ਦੀਆਂ ਨੀਹਾਂ ਹਿੱਲ ਗਈਆਂ ਅਤੇ ਭਵਨ ਧੂੰਏਂ ਨਾਲ ਭਰ ਗਿਆ।
5ਤਦ ਮੈਂ ਆਖਿਆ, “ਹਾਏ ਮੇਰੇ ਉੱਤੇ! ਮੈਂ ਬਰਬਾਦ ਹੋ ਗਿਆ ਹਾਂ! ਕਿਉਂਕਿ ਮੈਂ ਅਸ਼ੁੱਧ ਬੁੱਲ੍ਹਾਂ ਵਾਲਾ ਆਦਮੀ ਹਾਂ, ਮੈਂ ਅਸ਼ੁੱਧ ਬੁੱਲ੍ਹਾਂ ਵਾਲੇ ਲੋਕਾਂ ਵਿੱਚ ਵੱਸਦਾ ਹਾਂ, ਕਿਉਂ ਜੋ ਮੇਰੀਆਂ ਅੱਖਾਂ ਨੇ ਸਰਬਸ਼ਕਤੀਮਾਨ ਯਾਹਵੇਹ ਮਹਾਰਾਜਾ ਨੂੰ ਵੇਖਿਆ ਹੈ।”
6ਤਦ ਸਰਾਫ਼ੀਮ ਵਿੱਚੋਂ ਇੱਕ ਮੇਰੇ ਵੱਲ ਉੱਡ ਕੇ ਆਇਆ ਅਤੇ ਉਹ ਦੇ ਹੱਥ ਵਿੱਚ ਇੱਕ ਭੱਖਦਾ ਹੋਇਆ ਕੋਲਾ ਸੀ, ਜਿਹੜਾ ਉਸ ਨੇ ਜਗਵੇਦੀ ਦੇ ਉੱਤੋਂ ਚਿਮਟੇ ਨਾਲ ਚੁੱਕਿਆ ਸੀ।
7ਉਸ ਨੇ ਇਸ ਕੋਲੇ ਨਾਲ ਮੇਰੇ ਮੂੰਹ ਨੂੰ ਛੂਹਿਆ ਅਤੇ ਕਿਹਾ, “ਵੇਖ, ਤੇਰੇ ਬੁੱਲ੍ਹਾਂ ਤੋਂ ਬਦੀ ਦੂਰ ਹੋ ਗਈ ਹੈ ਅਤੇ ਤੇਰੇ ਪਾਪ ਮਾਫ਼ ਹੋ ਗਏ ਹਨ।”