ਯਸ਼ਾਯਾਹ 61

ਜਿਵੇਂ ਧਰਤੀ ਤਾਂ ਆਪਣਾ ਪੁੰਗਰ ਕੱਢਦੀ ਹੈ, ਅਤੇ ਬਾਗ਼ ਬੀਜਾਂ ਨੂੰ ਉਪਜਾਉਂਦਾ ਹੈ, ਉਸੇ ਤਰ੍ਹਾਂ ਹੀ ਪ੍ਰਭੂ ਯਾਹਵੇਹ ਧਰਮ ਅਤੇ ਉਸਤਤ ਨੂੰ ਸਾਰੀਆਂ ਕੌਮਾਂ ਦੇ ਅੱਗੇ ਪੁੰਗਰਾਵੇਗਾ।

Isaiah 61:11 (UKJV) For as the earth brings forth her bud, and as the garden causes the things that are sown in it to spring forth; so the Lord GOD will cause righteousness and praise to spring forth before all the nations.

9ਉਨ੍ਹਾਂ ਦੇ ਉੱਤਰਾਧਿਕਾਰੀ ਕੌਮਾਂ ਵਿੱਚ ਜਾਣੇ ਜਾਣਗੇ, ਅਤੇ ਉਨ੍ਹਾਂ ਦੀ ਸੰਤਾਨ ਲੋਕਾਂ ਵਿੱਚ। ਉਹਨਾਂ ਦੇ ਸਾਰੇ ਵੇਖਣ ਵਾਲੇ ਜਾਣ ਲੈਣਗੇ ਕਿ ਇਹ ਯਾਹਵੇਹ ਦੇ ਮੁਬਾਰਕ ਲੋਕ ਹਨ।”

10ਮੈਂ ਯਾਹਵੇਹ ਵਿੱਚ ਬਹੁਤ ਪ੍ਰਸੰਨ ਹਾਂ; ਮੇਰੀ ਜਾਨ ਮੇਰੇ ਪਰਮੇਸ਼ਵਰ ਵਿੱਚ ਅਨੰਦ ਹੁੰਦੀ ਹੈ। ਕਿਉਂ ਜੋ ਉਸ ਨੇ ਮੈਨੂੰ ਮੁਕਤੀ ਦੇ ਬਸਤਰ ਪਹਿਨਾਏ ਹਨ, ਅਤੇ ਮੈਨੂੰ ਆਪਣੀ ਧਾਰਮਿਕਤਾ ਦੇ ਬਸਤਰ ਨਾਲ ਮੈਨੂੰ ਢੱਕਿਆ ਹੈ, ਜਿਵੇਂ ਲਾੜਾ ਆਪਣੇ ਸਿਰ ਨੂੰ ਜਾਜਕ ਵਾਂਗ ਸਜਾਉਂਦਾ ਹੈ, ਅਤੇ ਜਿਵੇਂ ਲਾੜੀ ਆਪਣੇ ਗਹਿਣਿਆਂ ਨਾਲ ਆਪਣੇ ਆਪ ਨੂੰ ਸਜਾਉਂਦੀ ਹੈ।

11ਜਿਵੇਂ ਧਰਤੀ ਤਾਂ ਆਪਣਾ ਪੁੰਗਰ ਕੱਢਦੀ ਹੈ, ਅਤੇ ਬਾਗ਼ ਬੀਜਾਂ ਨੂੰ ਉਪਜਾਉਂਦਾ ਹੈ, ਉਸੇ ਤਰ੍ਹਾਂ ਹੀ ਪ੍ਰਭੂ ਯਾਹਵੇਹ ਧਰਮ ਅਤੇ ਉਸਤਤ ਨੂੰ ਸਾਰੀਆਂ ਕੌਮਾਂ ਦੇ ਅੱਗੇ ਪੁੰਗਰਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.