4ਉਹ ਪੁਰਾਣੇ ਖੰਡਰਾਂ ਨੂੰ ਦੁਬਾਰਾ ਬਣਾਉਣਗੇ, ਉਸ ਪਹਿਲੇ ਵਿਰਾਨਿਆਂ ਨੂੰ ਉਸਾਰਨਗੇ, ਉਹ ਬਰਬਾਦ ਸ਼ਹਿਰਾਂ ਨੂੰ, ਜਿਹੜੇ ਬਹੁਤ ਪੀੜ੍ਹੀਆਂ ਤੋਂ ਵਿਰਾਨ ਪਏ ਸਨ, ਉਹਨਾਂ ਨੂੰ ਨਵੇਂ ਸਿਰਿਓਂ ਉਸਾਰਨਗੇ।
5ਪਰਦੇਸੀ ਤੁਹਾਡੇ ਇੱਜੜਾਂ ਦੀ ਚਰਵਾਹੀ ਕਰਨਗੇ। ਪਰਦੇਸੀ ਤੁਹਾਡੇ ਖੇਤਾਂ ਅਤੇ ਅੰਗੂਰੀ ਬਾਗਾਂ ਵਿੱਚ ਕੰਮ ਕਰਨਗੇ।
6ਅਤੇ ਤੁਸੀਂ ਯਾਹਵੇਹ ਦੇ ਜਾਜਕ ਕਹਾਓਗੇ, ਤੁਸੀਂ ਸਾਡੇ ਪਰਮੇਸ਼ਵਰ ਦੇ ਸੇਵਕ ਕਹਾਓਗੇ। ਤੁਸੀਂ ਕੌਮਾਂ ਦੀ ਦੌਲਤ ਨੂੰ ਖਾਓਗੇ, ਅਤੇ ਤੁਸੀਂ ਉਨ੍ਹਾਂ ਦੇ ਧਨ ਉੱਤੇ ਸ਼ੇਖੀ ਮਾਰੋਗੇ।
7ਤੁਹਾਡੀ ਸ਼ਰਮ ਦੇ ਬਦਲੇ ਤੁਹਾਨੂੰ ਦੁੱਗਣਾ ਹਿੱਸਾ ਮਿਲੇਗਾ, ਅਤੇ ਬਦਨਾਮੀ ਦੀ ਬਜਾਏ, ਤੁਸੀਂ ਆਪਣੀ ਵਿਰਾਸਤ ਵਿੱਚ ਅਨੰਦ ਕਰੋਗੇ। ਅਤੇ ਇਸ ਤਰ੍ਹਾਂ ਤੁਸੀਂ ਆਪਣੀ ਧਰਤੀ ਵਿੱਚ ਦੁੱਗਣੇ ਹਿੱਸੇ ਦੇ ਵਾਰਸ ਹੋਵੋਗੇ, ਅਤੇ ਸਦੀਪਕ ਅਨੰਦ ਤੁਹਾਡੇ ਲਈ ਹੋਵੇਗਾ।
8“ਕਿਉਂਕਿ ਮੈਂ, ਯਾਹਵੇਹ, ਇਨਸਾਫ ਨੂੰ ਪਿਆਰ ਕਰਦਾ ਹਾਂ; ਮੈਨੂੰ ਲੁੱਟ ਅਤੇ ਗਲਤ ਕੰਮ ਤੋਂ ਨਫ਼ਰਤ ਹੈ। ਆਪਣੀ ਵਫ਼ਾਦਾਰੀ ਵਿੱਚ ਮੈਂ ਆਪਣੇ ਲੋਕਾਂ ਨੂੰ ਇਨਾਮ ਦੇਵਾਂਗਾ, ਅਤੇ ਉਨ੍ਹਾਂ ਨਾਲ ਇੱਕ ਸਦੀਵੀ ਨੇਮ ਬੰਨ੍ਹਾਂਗਾ।