ਯਸ਼ਾਯਾਹ 61

“ਕਿਉਂਕਿ ਮੈਂ, ਯਾਹਵੇਹ, ਇਨਸਾਫ ਨੂੰ ਪਿਆਰ ਕਰਦਾ ਹਾਂ; ਮੈਨੂੰ ਲੁੱਟ ਅਤੇ ਗਲਤ ਕੰਮ ਤੋਂ ਨਫ਼ਰਤ ਹੈ। ਆਪਣੀ ਵਫ਼ਾਦਾਰੀ ਵਿੱਚ ਮੈਂ ਆਪਣੇ ਲੋਕਾਂ ਨੂੰ ਇਨਾਮ ਦੇਵਾਂਗਾ, ਅਤੇ ਉਨ੍ਹਾਂ ਨਾਲ ਇੱਕ ਸਦੀਵੀ ਨੇਮ ਬੰਨ੍ਹਾਂਗਾ।

Isaiah 61:8 (UKJV) For I the LORD love judgment, I hate robbery for burnt offering; and I will direct their work in truth, and I will make an everlasting covenant with them.

6ਅਤੇ ਤੁਸੀਂ ਯਾਹਵੇਹ ਦੇ ਜਾਜਕ ਕਹਾਓਗੇ, ਤੁਸੀਂ ਸਾਡੇ ਪਰਮੇਸ਼ਵਰ ਦੇ ਸੇਵਕ ਕਹਾਓਗੇ। ਤੁਸੀਂ ਕੌਮਾਂ ਦੀ ਦੌਲਤ ਨੂੰ ਖਾਓਗੇ, ਅਤੇ ਤੁਸੀਂ ਉਨ੍ਹਾਂ ਦੇ ਧਨ ਉੱਤੇ ਸ਼ੇਖੀ ਮਾਰੋਗੇ।

7ਤੁਹਾਡੀ ਸ਼ਰਮ ਦੇ ਬਦਲੇ ਤੁਹਾਨੂੰ ਦੁੱਗਣਾ ਹਿੱਸਾ ਮਿਲੇਗਾ, ਅਤੇ ਬਦਨਾਮੀ ਦੀ ਬਜਾਏ, ਤੁਸੀਂ ਆਪਣੀ ਵਿਰਾਸਤ ਵਿੱਚ ਅਨੰਦ ਕਰੋਗੇ। ਅਤੇ ਇਸ ਤਰ੍ਹਾਂ ਤੁਸੀਂ ਆਪਣੀ ਧਰਤੀ ਵਿੱਚ ਦੁੱਗਣੇ ਹਿੱਸੇ ਦੇ ਵਾਰਸ ਹੋਵੋਗੇ, ਅਤੇ ਸਦੀਪਕ ਅਨੰਦ ਤੁਹਾਡੇ ਲਈ ਹੋਵੇਗਾ।

8“ਕਿਉਂਕਿ ਮੈਂ, ਯਾਹਵੇਹ, ਇਨਸਾਫ ਨੂੰ ਪਿਆਰ ਕਰਦਾ ਹਾਂ; ਮੈਨੂੰ ਲੁੱਟ ਅਤੇ ਗਲਤ ਕੰਮ ਤੋਂ ਨਫ਼ਰਤ ਹੈ। ਆਪਣੀ ਵਫ਼ਾਦਾਰੀ ਵਿੱਚ ਮੈਂ ਆਪਣੇ ਲੋਕਾਂ ਨੂੰ ਇਨਾਮ ਦੇਵਾਂਗਾ, ਅਤੇ ਉਨ੍ਹਾਂ ਨਾਲ ਇੱਕ ਸਦੀਵੀ ਨੇਮ ਬੰਨ੍ਹਾਂਗਾ।

9ਉਨ੍ਹਾਂ ਦੇ ਉੱਤਰਾਧਿਕਾਰੀ ਕੌਮਾਂ ਵਿੱਚ ਜਾਣੇ ਜਾਣਗੇ, ਅਤੇ ਉਨ੍ਹਾਂ ਦੀ ਸੰਤਾਨ ਲੋਕਾਂ ਵਿੱਚ। ਉਹਨਾਂ ਦੇ ਸਾਰੇ ਵੇਖਣ ਵਾਲੇ ਜਾਣ ਲੈਣਗੇ ਕਿ ਇਹ ਯਾਹਵੇਹ ਦੇ ਮੁਬਾਰਕ ਲੋਕ ਹਨ।”

10ਮੈਂ ਯਾਹਵੇਹ ਵਿੱਚ ਬਹੁਤ ਪ੍ਰਸੰਨ ਹਾਂ; ਮੇਰੀ ਜਾਨ ਮੇਰੇ ਪਰਮੇਸ਼ਵਰ ਵਿੱਚ ਅਨੰਦ ਹੁੰਦੀ ਹੈ। ਕਿਉਂ ਜੋ ਉਸ ਨੇ ਮੈਨੂੰ ਮੁਕਤੀ ਦੇ ਬਸਤਰ ਪਹਿਨਾਏ ਹਨ, ਅਤੇ ਮੈਨੂੰ ਆਪਣੀ ਧਾਰਮਿਕਤਾ ਦੇ ਬਸਤਰ ਨਾਲ ਮੈਨੂੰ ਢੱਕਿਆ ਹੈ, ਜਿਵੇਂ ਲਾੜਾ ਆਪਣੇ ਸਿਰ ਨੂੰ ਜਾਜਕ ਵਾਂਗ ਸਜਾਉਂਦਾ ਹੈ, ਅਤੇ ਜਿਵੇਂ ਲਾੜੀ ਆਪਣੇ ਗਹਿਣਿਆਂ ਨਾਲ ਆਪਣੇ ਆਪ ਨੂੰ ਸਜਾਉਂਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.