ਯਸ਼ਾਯਾਹ 62

ਯਾਹਵੇਹ ਨੇ ਧਰਤੀ ਦੇ ਸਿਰੇ ਤੱਕ, ਇਹ ਐਲਾਨ ਕੀਤਾ ਹੈ: ਧਰਤੀ ਦੇ ਸਿਰੇ ਤੱਕ: “ਸੀਯੋਨ ਦੀ ਧੀ ਨੂੰ ਆਖ, ‘ਵੇਖ, ਤੇਰਾ ਮੁਕਤੀਦਾਤਾ ਆਉਂਦਾ ਹੈ! ਵੇਖੋ, ਉਸਦਾ ਇਨਾਮ ਉਸਦੇ ਨਾਲ ਹੈ, ਅਤੇ ਉਸਦਾ ਬਦਲਾ ਉਸਦੇ ਨਾਲ ਹੈ।’ ”

Isaiah 62:11 (UKJV) Behold, the LORD has proclaimed unto the end of the world, Say all of you to the daughter of Zion, Behold, your salvation comes; behold, his reward is with him, and his work before him.

9ਪਰ ਉਹ ਦੇ ਸਾਂਭਣ ਵਾਲੇ ਉਹ ਨੂੰ ਖਾਣਗੇ, ਅਤੇ ਯਾਹਵੇਹ ਦੀ ਉਸਤਤ ਕਰਨਗੇ। ਉਹ ਦੇ ਇਕੱਠਾ ਕਰਨ ਵਾਲੇ ਉਹ ਨੂੰ ਮੇਰੇ ਪਵਿੱਤਰ ਅਸਥਾਨ ਦੇ ਵੇਹੜਿਆਂ ਵਿੱਚ ਪੀਣਗੇ।

10ਲੰਘ ਜਾਓ, ਫਾਟਕਾਂ ਦੇ ਵਿੱਚੋਂ ਦੀ ਲੰਘ ਜਾਓ! ਪਰਜਾ ਦੇ ਲਈ ਰਸਤਾ ਤਿਆਰ ਕਰੋ। ਭਰਤੀ ਪਾਓ, ਸ਼ਾਹੀ ਸੜਕ ਉੱਤੇ ਭਰਤੀ ਪਾਓ! ਪੱਥਰਾਂ ਨੂੰ ਕੱਢ ਸੁੱਟੋ, ਦੇਸ਼-ਦੇਸ਼ ਦੇ ਲੋਕਾਂ ਲਈ ਝੰਡਾ ਉੱਚਾ ਕਰੋ!

11ਯਾਹਵੇਹ ਨੇ ਧਰਤੀ ਦੇ ਸਿਰੇ ਤੱਕ, ਇਹ ਐਲਾਨ ਕੀਤਾ ਹੈ: ਧਰਤੀ ਦੇ ਸਿਰੇ ਤੱਕ: “ਸੀਯੋਨ ਦੀ ਧੀ ਨੂੰ ਆਖ, ‘ਵੇਖ, ਤੇਰਾ ਮੁਕਤੀਦਾਤਾ ਆਉਂਦਾ ਹੈ! ਵੇਖੋ, ਉਸਦਾ ਇਨਾਮ ਉਸਦੇ ਨਾਲ ਹੈ, ਅਤੇ ਉਸਦਾ ਬਦਲਾ ਉਸਦੇ ਨਾਲ ਹੈ।’ ”

12ਉਹ ਪਵਿੱਤਰ ਲੋਕ ਅਖਵਾਏ ਜਾਣਗੇ, ਯਾਹਵੇਹ ਦੇ ਛੁਟਕਾਰਾ ਪਾਉਣ ਵਾਲੇ; ਅਤੇ ਤੁਹਾਨੂੰ ਖੋਜੀ ਕਿਹਾ ਜਾਵੇਗਾ, ਸ਼ਹਿਰ ਹੁਣ ਉਜਾੜ ਨਹੀਂ ਰਿਹਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.