8ਯਾਹਵੇਹ ਨੇ ਆਪਣੇ ਸੱਜੇ ਹੱਥ ਨਾਲ, ਅਤੇ ਆਪਣੀ ਬਲਵੰਤ ਭੁਜਾ ਨਾਲ ਸਹੁੰ ਖਾਧੀ ਹੈ ਕਿ ਮੈਂ ਅੱਗੇ ਨੂੰ ਤੇਰਾ ਅੰਨ ਤੇਰੇ ਵੈਰੀਆਂ ਨੂੰ ਭੋਜਨ ਲਈ ਕਦੀ ਨਾ ਦੇਵਾਂਗਾ, ਅਤੇ ਦੂਸਰੇ ਤੇਰੀ ਨਵੀਂ ਮਧ ਨਾ ਪੀਣਗੇ, ਜਿਸ ਦੇ ਲਈ ਤੂੰ ਮਿਹਨਤ ਕੀਤੀ ਹੈ;
9ਪਰ ਉਹ ਦੇ ਸਾਂਭਣ ਵਾਲੇ ਉਹ ਨੂੰ ਖਾਣਗੇ, ਅਤੇ ਯਾਹਵੇਹ ਦੀ ਉਸਤਤ ਕਰਨਗੇ। ਉਹ ਦੇ ਇਕੱਠਾ ਕਰਨ ਵਾਲੇ ਉਹ ਨੂੰ ਮੇਰੇ ਪਵਿੱਤਰ ਅਸਥਾਨ ਦੇ ਵੇਹੜਿਆਂ ਵਿੱਚ ਪੀਣਗੇ।
10ਲੰਘ ਜਾਓ, ਫਾਟਕਾਂ ਦੇ ਵਿੱਚੋਂ ਦੀ ਲੰਘ ਜਾਓ! ਪਰਜਾ ਦੇ ਲਈ ਰਸਤਾ ਤਿਆਰ ਕਰੋ। ਭਰਤੀ ਪਾਓ, ਸ਼ਾਹੀ ਸੜਕ ਉੱਤੇ ਭਰਤੀ ਪਾਓ! ਪੱਥਰਾਂ ਨੂੰ ਕੱਢ ਸੁੱਟੋ, ਦੇਸ਼-ਦੇਸ਼ ਦੇ ਲੋਕਾਂ ਲਈ ਝੰਡਾ ਉੱਚਾ ਕਰੋ!
11ਯਾਹਵੇਹ ਨੇ ਧਰਤੀ ਦੇ ਸਿਰੇ ਤੱਕ, ਇਹ ਐਲਾਨ ਕੀਤਾ ਹੈ: ਧਰਤੀ ਦੇ ਸਿਰੇ ਤੱਕ: “ਸੀਯੋਨ ਦੀ ਧੀ ਨੂੰ ਆਖ, ‘ਵੇਖ, ਤੇਰਾ ਮੁਕਤੀਦਾਤਾ ਆਉਂਦਾ ਹੈ! ਵੇਖੋ, ਉਸਦਾ ਇਨਾਮ ਉਸਦੇ ਨਾਲ ਹੈ, ਅਤੇ ਉਸਦਾ ਬਦਲਾ ਉਸਦੇ ਨਾਲ ਹੈ।’ ”
12ਉਹ ਪਵਿੱਤਰ ਲੋਕ ਅਖਵਾਏ ਜਾਣਗੇ, ਯਾਹਵੇਹ ਦੇ ਛੁਟਕਾਰਾ ਪਾਉਣ ਵਾਲੇ; ਅਤੇ ਤੁਹਾਨੂੰ ਖੋਜੀ ਕਿਹਾ ਜਾਵੇਗਾ, ਸ਼ਹਿਰ ਹੁਣ ਉਜਾੜ ਨਹੀਂ ਰਿਹਾ।