1ਸੀਯੋਨ ਦੀ ਖ਼ਾਤਰ ਮੈਂ ਚੁੱਪ ਨਹੀਂ ਰਹਾਂਗਾ, ਯੇਰੂਸ਼ਲੇਮ ਦੀ ਖ਼ਾਤਰ ਮੈਂ ਚੁੱਪ ਨਹੀਂ ਰਹਾਂਗਾ, ਜਦ ਤੱਕ ਉਸ ਦਾ ਨਿਆਂ ਸਵੇਰ ਵਾਂਗ ਚਮਕਦਾ ਹੈ, ਉਹ ਦੀ ਮੁਕਤੀ ਬਲਦੀ ਮਸ਼ਾਲ ਵਾਂਗੂੰ।
2ਕੌਮਾਂ ਤੇਰੀ ਨਿੰਦਿਆ ਵੇਖਣਗੀਆਂ, ਅਤੇ ਸਾਰੇ ਰਾਜੇ ਤੇਰੀ ਮਹਿਮਾ ਵੇਖਣਗੇ। ਤੁਹਾਨੂੰ ਇੱਕ ਨਵੇਂ ਨਾਮ ਨਾਲ ਬੁਲਾਇਆ ਜਾਵੇਗਾ ਜੋ ਯਾਹਵੇਹ ਦਾ ਮੂੰਹ ਪ੍ਰਦਾਨ ਕਰੇਗਾ।
3ਤੂੰ ਯਾਹਵੇਹ ਦੇ ਹੱਥ ਵਿੱਚ ਇੱਕ ਸੁਹੱਪਣ ਦਾ ਮੁਕਟ, ਅਤੇ ਆਪਣੇ ਪਰਮੇਸ਼ਵਰ ਦੇ ਹੱਥ ਵਿੱਚ ਇੱਕ ਸ਼ਾਹੀ ਤਾਜ ਹੋਵੇ।
4ਤੂੰ ਫੇਰ “ਛੱਡੀ ਹੋਈ” ਨਾ ਸਦਾਏਂਗੀ, ਨਾ ਤੇਰੀ ਧਰਤੀ ਫੇਰ “ਉਜਾੜ” ਅਖਵਾਏਗੀ, ਪਰ ਤੂੰ ਹੇਪਸੀਬਾ ਸੱਦੀ ਜਾਵੇਂਗੀ, ਅਰਥਾਤ “ਮੇਰੀ ਖੁਸ਼ੀ ਉਸ ਦੇ ਵਿੱਚ ਹੈ,” ਅਤੇ ਤੇਰੀ ਧਰਤੀ ਬਿਯੂਲਾਹ ਅਰਥਾਤ “ਸੁਹਾਗਣ” ਅਖਵਾਏਗੀ, ਕਿਉਂ ਜੋ ਯਾਹਵੇਹ ਤੇਰੇ ਤੋਂ ਪ੍ਰਸੰਨ ਹੈ, ਅਤੇ ਤੇਰੀ ਧਰਤੀ ਵਿਆਹੀ ਜਾਵੇਗੀ।
5ਜਿਵੇਂ ਇੱਕ ਨੌਜਵਾਨ ਇੱਕ ਮੁਟਿਆਰ ਨਾਲ ਵਿਆਹ ਕਰਦਾ ਹੈ, ਉਸੇ ਤਰ੍ਹਾਂ ਤੁਹਾਡਾ ਨਿਰਮਾਤਾ ਤੁਹਾਡੇ ਨਾਲ ਵਿਆਹ ਕਰੇਗਾ; ਜਿਵੇਂ ਲਾੜਾ ਆਪਣੀ ਲਾੜੀ ਉੱਤੇ ਖੁਸ਼ ਹੁੰਦਾ ਹੈ, ਉਸੇ ਤਰ੍ਹਾਂ ਤੁਹਾਡਾ ਪਰਮੇਸ਼ਵਰ ਤੁਹਾਡੇ ਉੱਤੇ ਖੁਸ਼ ਹੋਵੇਗਾ।