ਯਸ਼ਾਯਾਹ 63

ਤਦ ਉਹ ਦੇ ਲੋਕਾਂ ਨੇ ਪੁਰਾਣੇ ਦਿਨਾਂ ਨੂੰ ਚੇਤੇ ਕੀਤਾ, ਮੋਸ਼ੇਹ ਅਤੇ ਉਸ ਦੀ ਪਰਜਾ ਦੇ ਦਿਨ, ਉਹ ਕਿੱਥੇ ਹੈ ਜੋ ਉਨ੍ਹਾਂ ਨੂੰ ਆਪਣੇ ਇੱਜੜ ਦੇ ਚਰਵਾਹੇ ਨਾਲ ਸਮੁੰਦਰ ਵਿੱਚੋਂ ਦੀ ਲੰਘਾਇਆ? ਆਪਣੇ ਇੱਜੜ ਦੇ ਚਰਵਾਹੇ ਨਾਲ? ਉਹ ਕਿੱਥੇ ਹੈ ਜਿਸ ਨੇ ਆਪਣਾ ਪਵਿੱਤਰ ਆਤਮਾ ਉਨ੍ਹਾਂ ਵਿੱਚ ਰੱਖਿਆ,

Isaiah 63:11 (UKJV) Then he remembered the days of old, Moses, and his people, saying, Where is he that brought them up out of the sea with the shepherd of his flock? where is he that put his holy Spirit within him?

9ਉਹਨਾਂ ਦੇ ਸਾਰੇ ਦੁੱਖਾਂ ਵਿੱਚ ਉਹ ਵੀ ਦੁਖੀ ਹੋਇਆਂ, ਅਤੇ ਉਸ ਦੇ ਮੌਜੂਦਗੀ ਦੇ ਦੂਤ ਨੇ ਉਨ੍ਹਾਂ ਨੂੰ ਬਚਾਇਆ। ਆਪਣੇ ਪਿਆਰ ਅਤੇ ਉਸਦੀ ਕਿਰਪਾ ਨਾਲ ਉਸਨੇ ਉਨ੍ਹਾਂ ਨੂੰ ਬਚਾਇਆ; ਅਤੇ ਉਨ੍ਹਾਂ ਨੂੰ ਪਹਿਲਾਂ ਹੀ ਸੰਭਾਲ ਕੇ ਰੱਖਿਆ।

10ਤਾਂ ਵੀ ਉਨ੍ਹਾਂ ਨੇ ਬਗਾਵਤ ਕੀਤੀ ਅਤੇ ਉਹ ਦੇ ਪਵਿੱਤਰ ਆਤਮਾ ਨੂੰ ਉਦਾਸ ਕੀਤਾ। ਸੋ ਉਹ ਮੁੜਿਆ ਅਤੇ ਉਨ੍ਹਾਂ ਦਾ ਦੁਸ਼ਮਣ ਬਣ ਗਿਆ, ਅਤੇ ਉਹ ਆਪ ਉਨ੍ਹਾਂ ਦੇ ਵਿਰੁੱਧ ਲੜਿਆ।

11ਤਦ ਉਹ ਦੇ ਲੋਕਾਂ ਨੇ ਪੁਰਾਣੇ ਦਿਨਾਂ ਨੂੰ ਚੇਤੇ ਕੀਤਾ, ਮੋਸ਼ੇਹ ਅਤੇ ਉਸ ਦੀ ਪਰਜਾ ਦੇ ਦਿਨ, ਉਹ ਕਿੱਥੇ ਹੈ ਜੋ ਉਨ੍ਹਾਂ ਨੂੰ ਆਪਣੇ ਇੱਜੜ ਦੇ ਚਰਵਾਹੇ ਨਾਲ ਸਮੁੰਦਰ ਵਿੱਚੋਂ ਦੀ ਲੰਘਾਇਆ? ਆਪਣੇ ਇੱਜੜ ਦੇ ਚਰਵਾਹੇ ਨਾਲ? ਉਹ ਕਿੱਥੇ ਹੈ ਜਿਸ ਨੇ ਆਪਣਾ ਪਵਿੱਤਰ ਆਤਮਾ ਉਨ੍ਹਾਂ ਵਿੱਚ ਰੱਖਿਆ,

12ਜਿਸ ਨੇ ਆਪਣੀ ਸ਼ਕਤੀ ਦੀ ਸ਼ਾਨਦਾਰ ਬਾਂਹ ਨੂੰ ਮੋਸ਼ੇਹ ਦੇ ਸੱਜੇ ਪਾਸੇ ਹੋਣ ਲਈ ਭੇਜਿਆ, ਜਿਸ ਨੇ ਪਾਣੀਆਂ ਨੂੰ ਉਨ੍ਹਾਂ ਦੇ ਅੱਗੇ ਵੰਡਿਆ, ਤਾਂ ਜੋ ਉਹ ਆਪਣੇ ਲਈ ਇੱਕ ਸਦੀਪਕ ਨਾਮ ਬਣਾਵੇ?

13ਕਿਸ ਨੇ ਉਨ੍ਹਾਂ ਦੀ ਡੂੰਘਾਈ ਵਿੱਚ ਅਗਵਾਈ ਕੀਤੀ? ਖੁੱਲ੍ਹੇ ਦੇਸ ਵਿੱਚ ਘੋੜੇ ਵਾਂਗ, ਉਨ੍ਹਾਂ ਨੇ ਠੋਕਰ ਨਾ ਖਾਧੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.