ਯਸ਼ਾਯਾਹ 63

ਤਾਂ ਵੀ ਉਨ੍ਹਾਂ ਨੇ ਬਗਾਵਤ ਕੀਤੀ ਅਤੇ ਉਹ ਦੇ ਪਵਿੱਤਰ ਆਤਮਾ ਨੂੰ ਉਦਾਸ ਕੀਤਾ। ਸੋ ਉਹ ਮੁੜਿਆ ਅਤੇ ਉਨ੍ਹਾਂ ਦਾ ਦੁਸ਼ਮਣ ਬਣ ਗਿਆ, ਅਤੇ ਉਹ ਆਪ ਉਨ੍ਹਾਂ ਦੇ ਵਿਰੁੱਧ ਲੜਿਆ।

Isaiah 63:10 (UKJV) But they rebelled, and vexed his holy Spirit: therefore he was turned to be their enemy, and he fought against them.

8ਉਸ ਨੇ ਕਿਹਾ, “ਯਕੀਨਨ ਉਹ ਮੇਰੇ ਲੋਕ ਹਨ, ਬੱਚੇ ਜੋ ਮੇਰੇ ਨਾਲ ਸੱਚੇ ਹੋਣਗੇ।” ਅਤੇ ਇਸ ਤਰ੍ਹਾਂ ਉਹ ਉਹਨਾਂ ਦਾ ਮੁਕਤੀਦਾਤਾ ਬਣ ਗਿਆ।

9ਉਹਨਾਂ ਦੇ ਸਾਰੇ ਦੁੱਖਾਂ ਵਿੱਚ ਉਹ ਵੀ ਦੁਖੀ ਹੋਇਆਂ, ਅਤੇ ਉਸ ਦੇ ਮੌਜੂਦਗੀ ਦੇ ਦੂਤ ਨੇ ਉਨ੍ਹਾਂ ਨੂੰ ਬਚਾਇਆ। ਆਪਣੇ ਪਿਆਰ ਅਤੇ ਉਸਦੀ ਕਿਰਪਾ ਨਾਲ ਉਸਨੇ ਉਨ੍ਹਾਂ ਨੂੰ ਬਚਾਇਆ; ਅਤੇ ਉਨ੍ਹਾਂ ਨੂੰ ਪਹਿਲਾਂ ਹੀ ਸੰਭਾਲ ਕੇ ਰੱਖਿਆ।

10ਤਾਂ ਵੀ ਉਨ੍ਹਾਂ ਨੇ ਬਗਾਵਤ ਕੀਤੀ ਅਤੇ ਉਹ ਦੇ ਪਵਿੱਤਰ ਆਤਮਾ ਨੂੰ ਉਦਾਸ ਕੀਤਾ। ਸੋ ਉਹ ਮੁੜਿਆ ਅਤੇ ਉਨ੍ਹਾਂ ਦਾ ਦੁਸ਼ਮਣ ਬਣ ਗਿਆ, ਅਤੇ ਉਹ ਆਪ ਉਨ੍ਹਾਂ ਦੇ ਵਿਰੁੱਧ ਲੜਿਆ।

11ਤਦ ਉਹ ਦੇ ਲੋਕਾਂ ਨੇ ਪੁਰਾਣੇ ਦਿਨਾਂ ਨੂੰ ਚੇਤੇ ਕੀਤਾ, ਮੋਸ਼ੇਹ ਅਤੇ ਉਸ ਦੀ ਪਰਜਾ ਦੇ ਦਿਨ, ਉਹ ਕਿੱਥੇ ਹੈ ਜੋ ਉਨ੍ਹਾਂ ਨੂੰ ਆਪਣੇ ਇੱਜੜ ਦੇ ਚਰਵਾਹੇ ਨਾਲ ਸਮੁੰਦਰ ਵਿੱਚੋਂ ਦੀ ਲੰਘਾਇਆ? ਆਪਣੇ ਇੱਜੜ ਦੇ ਚਰਵਾਹੇ ਨਾਲ? ਉਹ ਕਿੱਥੇ ਹੈ ਜਿਸ ਨੇ ਆਪਣਾ ਪਵਿੱਤਰ ਆਤਮਾ ਉਨ੍ਹਾਂ ਵਿੱਚ ਰੱਖਿਆ,

12ਜਿਸ ਨੇ ਆਪਣੀ ਸ਼ਕਤੀ ਦੀ ਸ਼ਾਨਦਾਰ ਬਾਂਹ ਨੂੰ ਮੋਸ਼ੇਹ ਦੇ ਸੱਜੇ ਪਾਸੇ ਹੋਣ ਲਈ ਭੇਜਿਆ, ਜਿਸ ਨੇ ਪਾਣੀਆਂ ਨੂੰ ਉਨ੍ਹਾਂ ਦੇ ਅੱਗੇ ਵੰਡਿਆ, ਤਾਂ ਜੋ ਉਹ ਆਪਣੇ ਲਈ ਇੱਕ ਸਦੀਪਕ ਨਾਮ ਬਣਾਵੇ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.