6ਮੈਂ ਆਪਣੇ ਕ੍ਰੋਧ ਵਿੱਚ ਕੌਮਾਂ ਨੂੰ ਲਤਾੜਿਆ, ਆਪਣੇ ਕ੍ਰੋਧ ਵਿੱਚ ਮੈਂ ਉਨ੍ਹਾਂ ਨੂੰ ਮਤਵਾਲੇ ਕਰ ਦਿੱਤਾ, ਅਤੇ ਉਨ੍ਹਾਂ ਦਾ ਲਹੂ ਜ਼ਮੀਨ ਉੱਤੇ ਡੋਲ੍ਹ ਦਿੱਤਾ।”
7ਮੈਂ ਯਾਹਵੇਹ ਦੀਆਂ ਮਿਹਰਬਾਨੀਆਂ ਬਾਰੇ ਦੱਸਾਂਗਾ, ਉਨ੍ਹਾਂ ਕੰਮਾਂ ਬਾਰੇ ਦੱਸਾਂਗਾ ਜਿਨ੍ਹਾਂ ਲਈ ਉਸ ਦੀ ਉਸਤਤ ਕੀਤੀ ਜਾਣੀ ਹੈ, ਸਭ ਦੇ ਅਨੁਸਾਰ ਯਾਹਵੇਹ ਸਾਡੇ ਲਈ ਕੀਤਾ, ਹਾਂ, ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਉਸਨੇ ਇਸਰਾਏਲ ਲਈ ਕੀਤੀਆਂ ਹਨ, ਉਸਦੀ ਦਇਆ ਅਤੇ ਬਹੁਤ ਸਾਰੀਆਂ ਦਿਆਲਤਾਵਾਂ ਦੇ ਅਨੁਸਾਰ।
8ਉਸ ਨੇ ਕਿਹਾ, “ਯਕੀਨਨ ਉਹ ਮੇਰੇ ਲੋਕ ਹਨ, ਬੱਚੇ ਜੋ ਮੇਰੇ ਨਾਲ ਸੱਚੇ ਹੋਣਗੇ।” ਅਤੇ ਇਸ ਤਰ੍ਹਾਂ ਉਹ ਉਹਨਾਂ ਦਾ ਮੁਕਤੀਦਾਤਾ ਬਣ ਗਿਆ।
9ਉਹਨਾਂ ਦੇ ਸਾਰੇ ਦੁੱਖਾਂ ਵਿੱਚ ਉਹ ਵੀ ਦੁਖੀ ਹੋਇਆਂ, ਅਤੇ ਉਸ ਦੇ ਮੌਜੂਦਗੀ ਦੇ ਦੂਤ ਨੇ ਉਨ੍ਹਾਂ ਨੂੰ ਬਚਾਇਆ। ਆਪਣੇ ਪਿਆਰ ਅਤੇ ਉਸਦੀ ਕਿਰਪਾ ਨਾਲ ਉਸਨੇ ਉਨ੍ਹਾਂ ਨੂੰ ਬਚਾਇਆ; ਅਤੇ ਉਨ੍ਹਾਂ ਨੂੰ ਪਹਿਲਾਂ ਹੀ ਸੰਭਾਲ ਕੇ ਰੱਖਿਆ।
10ਤਾਂ ਵੀ ਉਨ੍ਹਾਂ ਨੇ ਬਗਾਵਤ ਕੀਤੀ ਅਤੇ ਉਹ ਦੇ ਪਵਿੱਤਰ ਆਤਮਾ ਨੂੰ ਉਦਾਸ ਕੀਤਾ। ਸੋ ਉਹ ਮੁੜਿਆ ਅਤੇ ਉਨ੍ਹਾਂ ਦਾ ਦੁਸ਼ਮਣ ਬਣ ਗਿਆ, ਅਤੇ ਉਹ ਆਪ ਉਨ੍ਹਾਂ ਦੇ ਵਿਰੁੱਧ ਲੜਿਆ।