ਯਸ਼ਾਯਾਹ 63

ਮੈਂ ਆਪਣੇ ਕ੍ਰੋਧ ਵਿੱਚ ਕੌਮਾਂ ਨੂੰ ਲਤਾੜਿਆ, ਆਪਣੇ ਕ੍ਰੋਧ ਵਿੱਚ ਮੈਂ ਉਨ੍ਹਾਂ ਨੂੰ ਮਤਵਾਲੇ ਕਰ ਦਿੱਤਾ, ਅਤੇ ਉਨ੍ਹਾਂ ਦਾ ਲਹੂ ਜ਼ਮੀਨ ਉੱਤੇ ਡੋਲ੍ਹ ਦਿੱਤਾ।”

Isaiah 63:6 (UKJV) And I will tread down the people in mine anger, and make them drunk in my fury, and I will bring down their strength to the earth.

4ਇਹ ਮੇਰੇ ਲਈ ਬਦਲਾ ਲੈਣ ਦਾ ਦਿਨ ਸੀ; ਮੇਰੇ ਲਈ ਛੁਡਾਉਣ ਦਾ ਸਾਲ ਆ ਗਿਆ ਸੀ।

5ਮੈਂ ਵੇਖਿਆ, ਪਰ ਮਦਦ ਕਰਨ ਵਾਲਾ ਕੋਈ ਨਹੀਂ ਸੀ, ਮੈਂ ਘਬਰਾ ਗਿਆ ਕਿ ਕਿਸੇ ਨੇ ਸਹਾਰਾ ਨਹੀਂ ਦਿੱਤਾ। ਇਸ ਲਈ ਮੇਰੀ ਆਪਣੀ ਬਾਂਹ ਨੇ ਮੇਰੇ ਲਈ ਮੁਕਤੀ ਪ੍ਰਾਪਤ ਕੀਤੀ, ਅਤੇ ਮੇਰੇ ਆਪਣੇ ਕ੍ਰੋਧ ਨੇ ਮੈਨੂੰ ਸੰਭਾਲਿਆ।

6ਮੈਂ ਆਪਣੇ ਕ੍ਰੋਧ ਵਿੱਚ ਕੌਮਾਂ ਨੂੰ ਲਤਾੜਿਆ, ਆਪਣੇ ਕ੍ਰੋਧ ਵਿੱਚ ਮੈਂ ਉਨ੍ਹਾਂ ਨੂੰ ਮਤਵਾਲੇ ਕਰ ਦਿੱਤਾ, ਅਤੇ ਉਨ੍ਹਾਂ ਦਾ ਲਹੂ ਜ਼ਮੀਨ ਉੱਤੇ ਡੋਲ੍ਹ ਦਿੱਤਾ।”

7ਮੈਂ ਯਾਹਵੇਹ ਦੀਆਂ ਮਿਹਰਬਾਨੀਆਂ ਬਾਰੇ ਦੱਸਾਂਗਾ, ਉਨ੍ਹਾਂ ਕੰਮਾਂ ਬਾਰੇ ਦੱਸਾਂਗਾ ਜਿਨ੍ਹਾਂ ਲਈ ਉਸ ਦੀ ਉਸਤਤ ਕੀਤੀ ਜਾਣੀ ਹੈ, ਸਭ ਦੇ ਅਨੁਸਾਰ ਯਾਹਵੇਹ ਸਾਡੇ ਲਈ ਕੀਤਾ, ਹਾਂ, ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਉਸਨੇ ਇਸਰਾਏਲ ਲਈ ਕੀਤੀਆਂ ਹਨ, ਉਸਦੀ ਦਇਆ ਅਤੇ ਬਹੁਤ ਸਾਰੀਆਂ ਦਿਆਲਤਾਵਾਂ ਦੇ ਅਨੁਸਾਰ।

8ਉਸ ਨੇ ਕਿਹਾ, “ਯਕੀਨਨ ਉਹ ਮੇਰੇ ਲੋਕ ਹਨ, ਬੱਚੇ ਜੋ ਮੇਰੇ ਨਾਲ ਸੱਚੇ ਹੋਣਗੇ।” ਅਤੇ ਇਸ ਤਰ੍ਹਾਂ ਉਹ ਉਹਨਾਂ ਦਾ ਮੁਕਤੀਦਾਤਾ ਬਣ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.