ਯਸ਼ਾਯਾਹ 63

ਮੈਂ ਯਾਹਵੇਹ ਦੀਆਂ ਮਿਹਰਬਾਨੀਆਂ ਬਾਰੇ ਦੱਸਾਂਗਾ, ਉਨ੍ਹਾਂ ਕੰਮਾਂ ਬਾਰੇ ਦੱਸਾਂਗਾ ਜਿਨ੍ਹਾਂ ਲਈ ਉਸ ਦੀ ਉਸਤਤ ਕੀਤੀ ਜਾਣੀ ਹੈ, ਸਭ ਦੇ ਅਨੁਸਾਰ ਯਾਹਵੇਹ ਸਾਡੇ ਲਈ ਕੀਤਾ, ਹਾਂ, ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਉਸਨੇ ਇਸਰਾਏਲ ਲਈ ਕੀਤੀਆਂ ਹਨ, ਉਸਦੀ ਦਇਆ ਅਤੇ ਬਹੁਤ ਸਾਰੀਆਂ ਦਿਆਲਤਾਵਾਂ ਦੇ ਅਨੁਸਾਰ।

Isaiah 63:7 (UKJV) I will mention the loving kindnesses of the LORD, and the praises of the LORD, according to all that the LORD has bestowed on us, and the great goodness toward the house of Israel, which he has bestowed on them according to his mercies, and according to the multitude of his loving kindnesses.

5ਮੈਂ ਵੇਖਿਆ, ਪਰ ਮਦਦ ਕਰਨ ਵਾਲਾ ਕੋਈ ਨਹੀਂ ਸੀ, ਮੈਂ ਘਬਰਾ ਗਿਆ ਕਿ ਕਿਸੇ ਨੇ ਸਹਾਰਾ ਨਹੀਂ ਦਿੱਤਾ। ਇਸ ਲਈ ਮੇਰੀ ਆਪਣੀ ਬਾਂਹ ਨੇ ਮੇਰੇ ਲਈ ਮੁਕਤੀ ਪ੍ਰਾਪਤ ਕੀਤੀ, ਅਤੇ ਮੇਰੇ ਆਪਣੇ ਕ੍ਰੋਧ ਨੇ ਮੈਨੂੰ ਸੰਭਾਲਿਆ।

6ਮੈਂ ਆਪਣੇ ਕ੍ਰੋਧ ਵਿੱਚ ਕੌਮਾਂ ਨੂੰ ਲਤਾੜਿਆ, ਆਪਣੇ ਕ੍ਰੋਧ ਵਿੱਚ ਮੈਂ ਉਨ੍ਹਾਂ ਨੂੰ ਮਤਵਾਲੇ ਕਰ ਦਿੱਤਾ, ਅਤੇ ਉਨ੍ਹਾਂ ਦਾ ਲਹੂ ਜ਼ਮੀਨ ਉੱਤੇ ਡੋਲ੍ਹ ਦਿੱਤਾ।”

7ਮੈਂ ਯਾਹਵੇਹ ਦੀਆਂ ਮਿਹਰਬਾਨੀਆਂ ਬਾਰੇ ਦੱਸਾਂਗਾ, ਉਨ੍ਹਾਂ ਕੰਮਾਂ ਬਾਰੇ ਦੱਸਾਂਗਾ ਜਿਨ੍ਹਾਂ ਲਈ ਉਸ ਦੀ ਉਸਤਤ ਕੀਤੀ ਜਾਣੀ ਹੈ, ਸਭ ਦੇ ਅਨੁਸਾਰ ਯਾਹਵੇਹ ਸਾਡੇ ਲਈ ਕੀਤਾ, ਹਾਂ, ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਉਸਨੇ ਇਸਰਾਏਲ ਲਈ ਕੀਤੀਆਂ ਹਨ, ਉਸਦੀ ਦਇਆ ਅਤੇ ਬਹੁਤ ਸਾਰੀਆਂ ਦਿਆਲਤਾਵਾਂ ਦੇ ਅਨੁਸਾਰ।

8ਉਸ ਨੇ ਕਿਹਾ, “ਯਕੀਨਨ ਉਹ ਮੇਰੇ ਲੋਕ ਹਨ, ਬੱਚੇ ਜੋ ਮੇਰੇ ਨਾਲ ਸੱਚੇ ਹੋਣਗੇ।” ਅਤੇ ਇਸ ਤਰ੍ਹਾਂ ਉਹ ਉਹਨਾਂ ਦਾ ਮੁਕਤੀਦਾਤਾ ਬਣ ਗਿਆ।

9ਉਹਨਾਂ ਦੇ ਸਾਰੇ ਦੁੱਖਾਂ ਵਿੱਚ ਉਹ ਵੀ ਦੁਖੀ ਹੋਇਆਂ, ਅਤੇ ਉਸ ਦੇ ਮੌਜੂਦਗੀ ਦੇ ਦੂਤ ਨੇ ਉਨ੍ਹਾਂ ਨੂੰ ਬਚਾਇਆ। ਆਪਣੇ ਪਿਆਰ ਅਤੇ ਉਸਦੀ ਕਿਰਪਾ ਨਾਲ ਉਸਨੇ ਉਨ੍ਹਾਂ ਨੂੰ ਬਚਾਇਆ; ਅਤੇ ਉਨ੍ਹਾਂ ਨੂੰ ਪਹਿਲਾਂ ਹੀ ਸੰਭਾਲ ਕੇ ਰੱਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.