10ਤਾਂ ਵੀ ਉਨ੍ਹਾਂ ਨੇ ਬਗਾਵਤ ਕੀਤੀ ਅਤੇ ਉਹ ਦੇ ਪਵਿੱਤਰ ਆਤਮਾ ਨੂੰ ਉਦਾਸ ਕੀਤਾ। ਸੋ ਉਹ ਮੁੜਿਆ ਅਤੇ ਉਨ੍ਹਾਂ ਦਾ ਦੁਸ਼ਮਣ ਬਣ ਗਿਆ, ਅਤੇ ਉਹ ਆਪ ਉਨ੍ਹਾਂ ਦੇ ਵਿਰੁੱਧ ਲੜਿਆ।
11ਤਦ ਉਹ ਦੇ ਲੋਕਾਂ ਨੇ ਪੁਰਾਣੇ ਦਿਨਾਂ ਨੂੰ ਚੇਤੇ ਕੀਤਾ, ਮੋਸ਼ੇਹ ਅਤੇ ਉਸ ਦੀ ਪਰਜਾ ਦੇ ਦਿਨ, ਉਹ ਕਿੱਥੇ ਹੈ ਜੋ ਉਨ੍ਹਾਂ ਨੂੰ ਆਪਣੇ ਇੱਜੜ ਦੇ ਚਰਵਾਹੇ ਨਾਲ ਸਮੁੰਦਰ ਵਿੱਚੋਂ ਦੀ ਲੰਘਾਇਆ? ਆਪਣੇ ਇੱਜੜ ਦੇ ਚਰਵਾਹੇ ਨਾਲ? ਉਹ ਕਿੱਥੇ ਹੈ ਜਿਸ ਨੇ ਆਪਣਾ ਪਵਿੱਤਰ ਆਤਮਾ ਉਨ੍ਹਾਂ ਵਿੱਚ ਰੱਖਿਆ,
12ਜਿਸ ਨੇ ਆਪਣੀ ਸ਼ਕਤੀ ਦੀ ਸ਼ਾਨਦਾਰ ਬਾਂਹ ਨੂੰ ਮੋਸ਼ੇਹ ਦੇ ਸੱਜੇ ਪਾਸੇ ਹੋਣ ਲਈ ਭੇਜਿਆ, ਜਿਸ ਨੇ ਪਾਣੀਆਂ ਨੂੰ ਉਨ੍ਹਾਂ ਦੇ ਅੱਗੇ ਵੰਡਿਆ, ਤਾਂ ਜੋ ਉਹ ਆਪਣੇ ਲਈ ਇੱਕ ਸਦੀਪਕ ਨਾਮ ਬਣਾਵੇ?
13ਕਿਸ ਨੇ ਉਨ੍ਹਾਂ ਦੀ ਡੂੰਘਾਈ ਵਿੱਚ ਅਗਵਾਈ ਕੀਤੀ? ਖੁੱਲ੍ਹੇ ਦੇਸ ਵਿੱਚ ਘੋੜੇ ਵਾਂਗ, ਉਨ੍ਹਾਂ ਨੇ ਠੋਕਰ ਨਾ ਖਾਧੀ।
14ਉਨ੍ਹਾਂ ਪਸ਼ੂਆਂ ਵਾਂਗ ਜੋ ਮੈਦਾਨ ਵਿੱਚ ਜਾਂਦੇ ਹਨ, ਉਨ੍ਹਾਂ ਨੂੰ ਯਾਹਵੇਹ ਦੇ ਆਤਮਾ ਦੁਆਰਾ ਅਰਾਮ ਦਿੱਤਾ ਗਿਆ ਸੀ। ਇਸ ਤਰ੍ਹਾਂ ਤੂੰ ਆਪਣੇ ਲੋਕਾਂ ਦੀ ਅਗਵਾਈ ਕੀਤੀ, ਆਪਣੇ ਲਈ ਇੱਕ ਸ਼ਾਨਦਾਰ ਨਾਮ ਬਣਾਉਣ ਲਈ।