ਯਸ਼ਾਯਾਹ 63

ਪਰ ਤੂੰ ਸਾਡਾ ਪਿਤਾ ਹੈ, ਭਾਵੇਂ ਅਬਰਾਹਾਮ ਸਾਨੂੰ ਨਹੀਂ ਜਾਣਦਾ ਜਾਂ ਇਸਰਾਏਲ ਸਾਨੂੰ ਨਹੀਂ ਪਹਿਚਾਣਦਾ ਹੈ; ਪਰ ਤੂੰ ਯਾਹਵੇਹ ਸਾਡਾ ਪਿਤਾ ਹੈ, ਪੁਰਾਣੇ ਸਮੇਂ ਤੋਂ ਸਾਡਾ ਛੁਡਾਉਣ ਵਾਲਾ ਤੇਰਾ ਨਾਮ ਹੈ।

Isaiah 63:16 (UKJV) Doubtless you are our father, though Abraham be ignorant of us, and Israel acknowledge us not: you, O LORD, are our father, our redeemer; your name is from everlasting.

14ਉਨ੍ਹਾਂ ਪਸ਼ੂਆਂ ਵਾਂਗ ਜੋ ਮੈਦਾਨ ਵਿੱਚ ਜਾਂਦੇ ਹਨ, ਉਨ੍ਹਾਂ ਨੂੰ ਯਾਹਵੇਹ ਦੇ ਆਤਮਾ ਦੁਆਰਾ ਅਰਾਮ ਦਿੱਤਾ ਗਿਆ ਸੀ। ਇਸ ਤਰ੍ਹਾਂ ਤੂੰ ਆਪਣੇ ਲੋਕਾਂ ਦੀ ਅਗਵਾਈ ਕੀਤੀ, ਆਪਣੇ ਲਈ ਇੱਕ ਸ਼ਾਨਦਾਰ ਨਾਮ ਬਣਾਉਣ ਲਈ।

15ਸਵਰਗ ਤੋਂ ਹੇਠਾਂ ਤੱਕ ਕੇ ਵੇਖੋ, ਆਪਣੇ ਪਵਿੱਤਰ ਅਤੇ ਸ਼ਾਨਦਾਰ ਭਵਨ ਤੋਂ, ਤੇਰੀ ਅਣਖ ਅਤੇ ਤੇਰੀਆਂ ਸ਼ਕਤੀਆਂ ਕਿੱਥੇ ਹਨ? ਤੇਰੀ ਅਣਖ ਅਤੇ ਤੇਰਾ ਰਹਮ ਜੋ ਸਾਡੇ ਲਈ ਸੀ, ਰੁੱਕ ਗਿਆ ਹੈ।

16ਪਰ ਤੂੰ ਸਾਡਾ ਪਿਤਾ ਹੈ, ਭਾਵੇਂ ਅਬਰਾਹਾਮ ਸਾਨੂੰ ਨਹੀਂ ਜਾਣਦਾ ਜਾਂ ਇਸਰਾਏਲ ਸਾਨੂੰ ਨਹੀਂ ਪਹਿਚਾਣਦਾ ਹੈ; ਪਰ ਤੂੰ ਯਾਹਵੇਹ ਸਾਡਾ ਪਿਤਾ ਹੈ, ਪੁਰਾਣੇ ਸਮੇਂ ਤੋਂ ਸਾਡਾ ਛੁਡਾਉਣ ਵਾਲਾ ਤੇਰਾ ਨਾਮ ਹੈ।

17ਹੇ ਯਾਹਵੇਹ, ਤੂੰ ਸਾਨੂੰ ਆਪਣੇ ਰਾਹਾਂ ਤੋਂ ਭਟਣ ਦਿੱਤਾ, ਅਤੇ ਸਾਡੇ ਦਿਲਾਂ ਨੂੰ ਕਠੋਰ ਕਿਉਂ ਕਰਦਾ ਹੈ ਤਾਂ ਜੋ ਅਸੀਂ ਤੇਰਾ ਸਤਿਕਾਰ ਨਾ ਕਰੀਏ? ਆਪਣੇ ਸੇਵਕਾਂ ਦੀ ਖ਼ਾਤਰ ਅਤੇ ਆਪਣੀ ਵਿਰਾਸਤ ਦੇ ਖਾਤਰ ਵਾਪਸ ਮੁੜ।

18ਥੋੜ੍ਹੇ ਚਿਰ ਲਈ ਤੁਹਾਡੇ ਲੋਕਾਂ ਨੇ ਤੁਹਾਡੇ ਪਵਿੱਤਰ ਸਥਾਨ ਉੱਤੇ ਕਬਜ਼ਾ ਕਰ ਲਿਆ, ਪਰ ਹੁਣ ਸਾਡੇ ਵੈਰੀਆਂ ਨੇ ਤੁਹਾਡੇ ਪਵਿੱਤਰ ਸਥਾਨ ਨੂੰ ਮਿੱਧਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.