15ਸਵਰਗ ਤੋਂ ਹੇਠਾਂ ਤੱਕ ਕੇ ਵੇਖੋ, ਆਪਣੇ ਪਵਿੱਤਰ ਅਤੇ ਸ਼ਾਨਦਾਰ ਭਵਨ ਤੋਂ, ਤੇਰੀ ਅਣਖ ਅਤੇ ਤੇਰੀਆਂ ਸ਼ਕਤੀਆਂ ਕਿੱਥੇ ਹਨ? ਤੇਰੀ ਅਣਖ ਅਤੇ ਤੇਰਾ ਰਹਮ ਜੋ ਸਾਡੇ ਲਈ ਸੀ, ਰੁੱਕ ਗਿਆ ਹੈ।
16ਪਰ ਤੂੰ ਸਾਡਾ ਪਿਤਾ ਹੈ, ਭਾਵੇਂ ਅਬਰਾਹਾਮ ਸਾਨੂੰ ਨਹੀਂ ਜਾਣਦਾ ਜਾਂ ਇਸਰਾਏਲ ਸਾਨੂੰ ਨਹੀਂ ਪਹਿਚਾਣਦਾ ਹੈ; ਪਰ ਤੂੰ ਯਾਹਵੇਹ ਸਾਡਾ ਪਿਤਾ ਹੈ, ਪੁਰਾਣੇ ਸਮੇਂ ਤੋਂ ਸਾਡਾ ਛੁਡਾਉਣ ਵਾਲਾ ਤੇਰਾ ਨਾਮ ਹੈ।
17ਹੇ ਯਾਹਵੇਹ, ਤੂੰ ਸਾਨੂੰ ਆਪਣੇ ਰਾਹਾਂ ਤੋਂ ਭਟਣ ਦਿੱਤਾ, ਅਤੇ ਸਾਡੇ ਦਿਲਾਂ ਨੂੰ ਕਠੋਰ ਕਿਉਂ ਕਰਦਾ ਹੈ ਤਾਂ ਜੋ ਅਸੀਂ ਤੇਰਾ ਸਤਿਕਾਰ ਨਾ ਕਰੀਏ? ਆਪਣੇ ਸੇਵਕਾਂ ਦੀ ਖ਼ਾਤਰ ਅਤੇ ਆਪਣੀ ਵਿਰਾਸਤ ਦੇ ਖਾਤਰ ਵਾਪਸ ਮੁੜ।
18ਥੋੜ੍ਹੇ ਚਿਰ ਲਈ ਤੁਹਾਡੇ ਲੋਕਾਂ ਨੇ ਤੁਹਾਡੇ ਪਵਿੱਤਰ ਸਥਾਨ ਉੱਤੇ ਕਬਜ਼ਾ ਕਰ ਲਿਆ, ਪਰ ਹੁਣ ਸਾਡੇ ਵੈਰੀਆਂ ਨੇ ਤੁਹਾਡੇ ਪਵਿੱਤਰ ਸਥਾਨ ਨੂੰ ਮਿੱਧਿਆ ਹੈ।
19ਅਸੀਂ ਪੁਰਾਣੇ ਸਮੇਂ ਤੋਂ ਤੁਹਾਡੇ ਹਾਂ; ਪਰ ਤੁਸੀਂ ਉਨ੍ਹਾਂ ਉੱਤੇ ਰਾਜ ਨਹੀਂ ਕੀਤਾ, ਉਹ ਤੁਹਾਡੇ ਨਾਮ ਨਾਲ ਨਹੀਂ ਬੁਲਾਏ ਗਏ ਹਨ।