ਯਸ਼ਾਯਾਹ 63

ਸਵਰਗ ਤੋਂ ਹੇਠਾਂ ਤੱਕ ਕੇ ਵੇਖੋ, ਆਪਣੇ ਪਵਿੱਤਰ ਅਤੇ ਸ਼ਾਨਦਾਰ ਭਵਨ ਤੋਂ, ਤੇਰੀ ਅਣਖ ਅਤੇ ਤੇਰੀਆਂ ਸ਼ਕਤੀਆਂ ਕਿੱਥੇ ਹਨ? ਤੇਰੀ ਅਣਖ ਅਤੇ ਤੇਰਾ ਰਹਮ ਜੋ ਸਾਡੇ ਲਈ ਸੀ, ਰੁੱਕ ਗਿਆ ਹੈ।

Isaiah 63:15 (UKJV) Look down from heaven, and behold from the habitation of your holiness and of your glory: where is your zeal and your strength, the sounding of your bowels and of your mercies toward me? are they restrained?

13ਕਿਸ ਨੇ ਉਨ੍ਹਾਂ ਦੀ ਡੂੰਘਾਈ ਵਿੱਚ ਅਗਵਾਈ ਕੀਤੀ? ਖੁੱਲ੍ਹੇ ਦੇਸ ਵਿੱਚ ਘੋੜੇ ਵਾਂਗ, ਉਨ੍ਹਾਂ ਨੇ ਠੋਕਰ ਨਾ ਖਾਧੀ।

14ਉਨ੍ਹਾਂ ਪਸ਼ੂਆਂ ਵਾਂਗ ਜੋ ਮੈਦਾਨ ਵਿੱਚ ਜਾਂਦੇ ਹਨ, ਉਨ੍ਹਾਂ ਨੂੰ ਯਾਹਵੇਹ ਦੇ ਆਤਮਾ ਦੁਆਰਾ ਅਰਾਮ ਦਿੱਤਾ ਗਿਆ ਸੀ। ਇਸ ਤਰ੍ਹਾਂ ਤੂੰ ਆਪਣੇ ਲੋਕਾਂ ਦੀ ਅਗਵਾਈ ਕੀਤੀ, ਆਪਣੇ ਲਈ ਇੱਕ ਸ਼ਾਨਦਾਰ ਨਾਮ ਬਣਾਉਣ ਲਈ।

15ਸਵਰਗ ਤੋਂ ਹੇਠਾਂ ਤੱਕ ਕੇ ਵੇਖੋ, ਆਪਣੇ ਪਵਿੱਤਰ ਅਤੇ ਸ਼ਾਨਦਾਰ ਭਵਨ ਤੋਂ, ਤੇਰੀ ਅਣਖ ਅਤੇ ਤੇਰੀਆਂ ਸ਼ਕਤੀਆਂ ਕਿੱਥੇ ਹਨ? ਤੇਰੀ ਅਣਖ ਅਤੇ ਤੇਰਾ ਰਹਮ ਜੋ ਸਾਡੇ ਲਈ ਸੀ, ਰੁੱਕ ਗਿਆ ਹੈ।

16ਪਰ ਤੂੰ ਸਾਡਾ ਪਿਤਾ ਹੈ, ਭਾਵੇਂ ਅਬਰਾਹਾਮ ਸਾਨੂੰ ਨਹੀਂ ਜਾਣਦਾ ਜਾਂ ਇਸਰਾਏਲ ਸਾਨੂੰ ਨਹੀਂ ਪਹਿਚਾਣਦਾ ਹੈ; ਪਰ ਤੂੰ ਯਾਹਵੇਹ ਸਾਡਾ ਪਿਤਾ ਹੈ, ਪੁਰਾਣੇ ਸਮੇਂ ਤੋਂ ਸਾਡਾ ਛੁਡਾਉਣ ਵਾਲਾ ਤੇਰਾ ਨਾਮ ਹੈ।

17ਹੇ ਯਾਹਵੇਹ, ਤੂੰ ਸਾਨੂੰ ਆਪਣੇ ਰਾਹਾਂ ਤੋਂ ਭਟਣ ਦਿੱਤਾ, ਅਤੇ ਸਾਡੇ ਦਿਲਾਂ ਨੂੰ ਕਠੋਰ ਕਿਉਂ ਕਰਦਾ ਹੈ ਤਾਂ ਜੋ ਅਸੀਂ ਤੇਰਾ ਸਤਿਕਾਰ ਨਾ ਕਰੀਏ? ਆਪਣੇ ਸੇਵਕਾਂ ਦੀ ਖ਼ਾਤਰ ਅਤੇ ਆਪਣੀ ਵਿਰਾਸਤ ਦੇ ਖਾਤਰ ਵਾਪਸ ਮੁੜ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.