ਯਸ਼ਾਯਾਹ 64

ਤੇਰੇ ਪਵਿੱਤਰ ਸ਼ਹਿਰ ਉਜਾੜ ਹੋ ਗਏ ਹਨ। ਸੀਯੋਨ ਸੁੰਨਸਾਨ, ਯੇਰੂਸ਼ਲੇਮ ਵਿਰਾਨ ਹੋ ਗਿਆ ਹੈ।

Isaiah 64:10 (UKJV) Your holy cities are a wilderness, Zion is a wilderness, Jerusalem a desolation.

8ਫਿਰ ਵੀ ਤੂੰ, ਯਾਹਵੇਹ, ਸਾਡਾ ਪਿਤਾ ਹੈ। ਅਸੀਂ ਮਿੱਟੀ ਹਾਂ, ਤੂੰ ਘੁਮਿਆਰ ਹੈ; ਅਸੀਂ ਸਾਰੇ ਤੇਰੇ ਹੱਥ ਦੇ ਕੰਮ ਹਾਂ।

9ਹੇ ਯਾਹਵੇਹ, ਤੂੰ ਅੱਤ ਕ੍ਰੋਧਵਾਨ ਨਾ ਹੋ; ਨਾ ਸਾਡੇ ਪਾਪਾਂ ਨੂੰ ਸਦਾ ਲਈ ਯਾਦ ਰੱਖ। ਸਾਡੇ ਵੱਲ ਵੇਖ, ਅਸੀਂ ਪ੍ਰਾਰਥਨਾ ਕਰਦੇ ਹਾਂ, ਕਿਉਂ ਜੋ ਅਸੀਂ ਸਾਰੇ ਹੀ ਤੇਰੇ ਲੋਕ ਹਾਂ।

10ਤੇਰੇ ਪਵਿੱਤਰ ਸ਼ਹਿਰ ਉਜਾੜ ਹੋ ਗਏ ਹਨ। ਸੀਯੋਨ ਸੁੰਨਸਾਨ, ਯੇਰੂਸ਼ਲੇਮ ਵਿਰਾਨ ਹੋ ਗਿਆ ਹੈ।

11ਸਾਡਾ ਪਵਿੱਤਰ ਅਤੇ ਸ਼ਾਨਦਾਰ ਮੰਦਰ, ਜਿੱਥੇ ਸਾਡੇ ਪੁਰਖਿਆਂ ਨੇ ਤੇਰੀ ਉਸਤਤ ਕੀਤੀ ਸੀ, ਅੱਗ ਨਾਲ ਸਾੜ ਦਿੱਤਾ ਗਿਆ ਹੈ, ਅਤੇ ਉਹ ਸਭ ਕੁਝ ਜੋ ਸਾਡੇ ਕੋਲ ਰੱਖਿਆ ਹੋਇਆ ਸੀ ਤਬਾਹ ਹੋ ਗਿਆ ਹੈ।

12ਇਸ ਸਭ ਤੋਂ ਬਾਅਦ, ਯਾਹਵੇਹ, ਕੀ ਤੂੰ ਆਪਣੇ ਆਪ ਨੂੰ ਰੋਕ ਲਵੇਗਾ? ਕੀ ਤੂੰ ਚੁੱਪ ਰਹੇਗਾ ਅਤੇ ਸਾਨੂੰ ਹੱਦੋਂ ਵੱਧ ਸਜ਼ਾ ਦੇਵੇਂਗਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.