7ਕੋਈ ਤੇਰਾ ਨਾਮ ਨਹੀਂ ਪੁਕਾਰਦਾ, ਨਾਂ ਕੋਸ਼ਿਸ਼ ਕਰਦਾ ਹੈ ਕਿ ਤੈਨੂੰ ਫੜ੍ਹ ਕੇ ਰੱਖੇ; ਕਿਉਂ ਜੋ ਤੂੰ ਆਪਣਾ ਮੂੰਹ ਸਾਡੇ ਕੋਲੋ ਲੁਕਾਇਆ ਹੈ ਅਤੇ ਸਾਨੂੰ ਸਾਡੇ ਪਾਪਾਂ ਦੇ ਵਿੱਚ ਛੱਡ ਦਿੱਤਾ ਹੈ।
8ਫਿਰ ਵੀ ਤੂੰ, ਯਾਹਵੇਹ, ਸਾਡਾ ਪਿਤਾ ਹੈ। ਅਸੀਂ ਮਿੱਟੀ ਹਾਂ, ਤੂੰ ਘੁਮਿਆਰ ਹੈ; ਅਸੀਂ ਸਾਰੇ ਤੇਰੇ ਹੱਥ ਦੇ ਕੰਮ ਹਾਂ।
9ਹੇ ਯਾਹਵੇਹ, ਤੂੰ ਅੱਤ ਕ੍ਰੋਧਵਾਨ ਨਾ ਹੋ; ਨਾ ਸਾਡੇ ਪਾਪਾਂ ਨੂੰ ਸਦਾ ਲਈ ਯਾਦ ਰੱਖ। ਸਾਡੇ ਵੱਲ ਵੇਖ, ਅਸੀਂ ਪ੍ਰਾਰਥਨਾ ਕਰਦੇ ਹਾਂ, ਕਿਉਂ ਜੋ ਅਸੀਂ ਸਾਰੇ ਹੀ ਤੇਰੇ ਲੋਕ ਹਾਂ।
10ਤੇਰੇ ਪਵਿੱਤਰ ਸ਼ਹਿਰ ਉਜਾੜ ਹੋ ਗਏ ਹਨ। ਸੀਯੋਨ ਸੁੰਨਸਾਨ, ਯੇਰੂਸ਼ਲੇਮ ਵਿਰਾਨ ਹੋ ਗਿਆ ਹੈ।
11ਸਾਡਾ ਪਵਿੱਤਰ ਅਤੇ ਸ਼ਾਨਦਾਰ ਮੰਦਰ, ਜਿੱਥੇ ਸਾਡੇ ਪੁਰਖਿਆਂ ਨੇ ਤੇਰੀ ਉਸਤਤ ਕੀਤੀ ਸੀ, ਅੱਗ ਨਾਲ ਸਾੜ ਦਿੱਤਾ ਗਿਆ ਹੈ, ਅਤੇ ਉਹ ਸਭ ਕੁਝ ਜੋ ਸਾਡੇ ਕੋਲ ਰੱਖਿਆ ਹੋਇਆ ਸੀ ਤਬਾਹ ਹੋ ਗਿਆ ਹੈ।