ਯਸ਼ਾਯਾਹ 64

ਕੋਈ ਤੇਰਾ ਨਾਮ ਨਹੀਂ ਪੁਕਾਰਦਾ, ਨਾਂ ਕੋਸ਼ਿਸ਼ ਕਰਦਾ ਹੈ ਕਿ ਤੈਨੂੰ ਫੜ੍ਹ ਕੇ ਰੱਖੇ; ਕਿਉਂ ਜੋ ਤੂੰ ਆਪਣਾ ਮੂੰਹ ਸਾਡੇ ਕੋਲੋ ਲੁਕਾਇਆ ਹੈ ਅਤੇ ਸਾਨੂੰ ਸਾਡੇ ਪਾਪਾਂ ਦੇ ਵਿੱਚ ਛੱਡ ਦਿੱਤਾ ਹੈ।

Isaiah 64:7 (UKJV) And there is none that calls upon your name, that stirs up himself to take hold of you: for you have hid your face from us, and have consumed us, because of our iniquities.

5ਤੁਸੀਂ ਉਨ੍ਹਾਂ ਦੀ ਸਹਾਇਤਾ ਲਈ ਆਉਂਦੇ ਹੋ ਜੋ ਖੁਸ਼ੀ ਨਾਲ ਨੇਕ ਕੰਮ ਕਰਦੇ ਹਨ, ਜੋ ਤੇਰੇ ਰਾਹਾਂ ਨੂੰ ਯਾਦ ਕਰਦੇ ਹਨ। ਪਰ ਜਦੋਂ ਅਸੀਂ ਉਨ੍ਹਾਂ ਦੇ ਵਿਰੁੱਧ ਪਾਪ ਕਰਦੇ ਰਹੇ, ਤੂੰ ਕ੍ਰੋਧਵਾਨ ਹੋਇਆ। ਤਾਂ ਅਸੀਂ ਕਿਵੇਂ ਬਚਾਏ ਜਾ ਸਕਦੇ ਹਾਂ?

6ਅਸੀਂ ਸਾਰੇ ਅਸ਼ੁੱਧ ਮਨੁੱਖ ਵਰਗੇ ਹੋ ਗਏ, ਅਤੇ ਸਾਡੇ ਸਾਰੇ ਧਾਰਮਿਕਤਾ ਦੇ ਕੰਮ ਗੰਦੇ ਕੱਪੜਿਆਂ ਵਰਗੇ ਹਨ। ਅਸੀਂ ਪੱਤੇ ਵਾਂਗੂੰ ਕੁਮਲਾ ਜਾਂਦੇ ਹਾਂ, ਅਤੇ ਸਾਡੀਆਂ ਬਦੀਆਂ ਹਵਾ ਵਾਂਗੂੰ ਸਾਨੂੰ ਚੁੱਕ ਲੈ ਜਾਂਦੀਆਂ ਹਨ।

7ਕੋਈ ਤੇਰਾ ਨਾਮ ਨਹੀਂ ਪੁਕਾਰਦਾ, ਨਾਂ ਕੋਸ਼ਿਸ਼ ਕਰਦਾ ਹੈ ਕਿ ਤੈਨੂੰ ਫੜ੍ਹ ਕੇ ਰੱਖੇ; ਕਿਉਂ ਜੋ ਤੂੰ ਆਪਣਾ ਮੂੰਹ ਸਾਡੇ ਕੋਲੋ ਲੁਕਾਇਆ ਹੈ ਅਤੇ ਸਾਨੂੰ ਸਾਡੇ ਪਾਪਾਂ ਦੇ ਵਿੱਚ ਛੱਡ ਦਿੱਤਾ ਹੈ।

8ਫਿਰ ਵੀ ਤੂੰ, ਯਾਹਵੇਹ, ਸਾਡਾ ਪਿਤਾ ਹੈ। ਅਸੀਂ ਮਿੱਟੀ ਹਾਂ, ਤੂੰ ਘੁਮਿਆਰ ਹੈ; ਅਸੀਂ ਸਾਰੇ ਤੇਰੇ ਹੱਥ ਦੇ ਕੰਮ ਹਾਂ।

9ਹੇ ਯਾਹਵੇਹ, ਤੂੰ ਅੱਤ ਕ੍ਰੋਧਵਾਨ ਨਾ ਹੋ; ਨਾ ਸਾਡੇ ਪਾਪਾਂ ਨੂੰ ਸਦਾ ਲਈ ਯਾਦ ਰੱਖ। ਸਾਡੇ ਵੱਲ ਵੇਖ, ਅਸੀਂ ਪ੍ਰਾਰਥਨਾ ਕਰਦੇ ਹਾਂ, ਕਿਉਂ ਜੋ ਅਸੀਂ ਸਾਰੇ ਹੀ ਤੇਰੇ ਲੋਕ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.