ਯਸ਼ਾਯਾਹ 64

ਤੁਸੀਂ ਉਨ੍ਹਾਂ ਦੀ ਸਹਾਇਤਾ ਲਈ ਆਉਂਦੇ ਹੋ ਜੋ ਖੁਸ਼ੀ ਨਾਲ ਨੇਕ ਕੰਮ ਕਰਦੇ ਹਨ, ਜੋ ਤੇਰੇ ਰਾਹਾਂ ਨੂੰ ਯਾਦ ਕਰਦੇ ਹਨ। ਪਰ ਜਦੋਂ ਅਸੀਂ ਉਨ੍ਹਾਂ ਦੇ ਵਿਰੁੱਧ ਪਾਪ ਕਰਦੇ ਰਹੇ, ਤੂੰ ਕ੍ਰੋਧਵਾਨ ਹੋਇਆ। ਤਾਂ ਅਸੀਂ ਕਿਵੇਂ ਬਚਾਏ ਜਾ ਸਕਦੇ ਹਾਂ?

Isaiah 64:5 (UKJV) You meet him that rejoices and works righteousness, those that remember you in your ways: behold, you are angry; for we have sinned: in those is continuance, and we shall be saved.

3ਕਿਉਂਕਿ ਜਦੋਂ ਤੁਸੀਂ ਉਹ ਅਚਰਜ ਕੰਮ ਕੀਤੇ ਜਿਨ੍ਹਾਂ ਦੀ ਸਾਨੂੰ ਆਸ ਨਹੀਂ ਸੀ, ਤੂੰ ਹੇਠਾਂ ਉੱਤਰ ਆਇਆ, ਅਤੇ ਪਹਾੜ ਤੁਹਾਡੇ ਅੱਗੇ ਕੰਬ ਗਏ।

4ਪੁਰਾਣੇ ਸਮਿਆਂ ਤੋਂ ਕਿਸੇ ਨੇ ਨਹੀਂ ਸੁਣਿਆ, ਨਾ ਕਿਸੇ ਦੇ ਕੰਨ ਵਿੱਚ ਇਹ ਪਿਆ, ਤੇਰੇ ਤੋਂ ਬਿਨਾਂ ਕਿਸੇ ਅੱਖ ਨੇ ਨਹੀਂ ਵੇਖਿਆ, ਜੋ ਉਸ ਦੀ ਉਡੀਕ ਕਰਨ ਵਾਲਿਆਂ ਲਈ ਕੰਮ ਕਰਦਾ ਹੈ।

5ਤੁਸੀਂ ਉਨ੍ਹਾਂ ਦੀ ਸਹਾਇਤਾ ਲਈ ਆਉਂਦੇ ਹੋ ਜੋ ਖੁਸ਼ੀ ਨਾਲ ਨੇਕ ਕੰਮ ਕਰਦੇ ਹਨ, ਜੋ ਤੇਰੇ ਰਾਹਾਂ ਨੂੰ ਯਾਦ ਕਰਦੇ ਹਨ। ਪਰ ਜਦੋਂ ਅਸੀਂ ਉਨ੍ਹਾਂ ਦੇ ਵਿਰੁੱਧ ਪਾਪ ਕਰਦੇ ਰਹੇ, ਤੂੰ ਕ੍ਰੋਧਵਾਨ ਹੋਇਆ। ਤਾਂ ਅਸੀਂ ਕਿਵੇਂ ਬਚਾਏ ਜਾ ਸਕਦੇ ਹਾਂ?

6ਅਸੀਂ ਸਾਰੇ ਅਸ਼ੁੱਧ ਮਨੁੱਖ ਵਰਗੇ ਹੋ ਗਏ, ਅਤੇ ਸਾਡੇ ਸਾਰੇ ਧਾਰਮਿਕਤਾ ਦੇ ਕੰਮ ਗੰਦੇ ਕੱਪੜਿਆਂ ਵਰਗੇ ਹਨ। ਅਸੀਂ ਪੱਤੇ ਵਾਂਗੂੰ ਕੁਮਲਾ ਜਾਂਦੇ ਹਾਂ, ਅਤੇ ਸਾਡੀਆਂ ਬਦੀਆਂ ਹਵਾ ਵਾਂਗੂੰ ਸਾਨੂੰ ਚੁੱਕ ਲੈ ਜਾਂਦੀਆਂ ਹਨ।

7ਕੋਈ ਤੇਰਾ ਨਾਮ ਨਹੀਂ ਪੁਕਾਰਦਾ, ਨਾਂ ਕੋਸ਼ਿਸ਼ ਕਰਦਾ ਹੈ ਕਿ ਤੈਨੂੰ ਫੜ੍ਹ ਕੇ ਰੱਖੇ; ਕਿਉਂ ਜੋ ਤੂੰ ਆਪਣਾ ਮੂੰਹ ਸਾਡੇ ਕੋਲੋ ਲੁਕਾਇਆ ਹੈ ਅਤੇ ਸਾਨੂੰ ਸਾਡੇ ਪਾਪਾਂ ਦੇ ਵਿੱਚ ਛੱਡ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.