ਯਸ਼ਾਯਾਹ 64

ਕਿਉਂਕਿ ਜਦੋਂ ਤੁਸੀਂ ਉਹ ਅਚਰਜ ਕੰਮ ਕੀਤੇ ਜਿਨ੍ਹਾਂ ਦੀ ਸਾਨੂੰ ਆਸ ਨਹੀਂ ਸੀ, ਤੂੰ ਹੇਠਾਂ ਉੱਤਰ ਆਇਆ, ਅਤੇ ਪਹਾੜ ਤੁਹਾਡੇ ਅੱਗੇ ਕੰਬ ਗਏ।

Isaiah 64:3 (UKJV) When you did terrible things which we looked not for, you came down, the mountains flowed down at your presence.

1ਹਾਏ, ਕਿ ਤੂੰ ਅਕਾਸ਼ ਨੂੰ ਪਾੜ ਕੇ ਹੇਠਾਂ ਆ ਜਾਵੇਗਾ, ਕਿ ਪਹਾੜ ਤੁਹਾਡੇ ਅੱਗੇ ਕੰਬਣਗੇ!

2ਜਿਵੇਂ ਅੱਗ ਟਹਿਣੀਆਂ ਨੂੰ ਬਲਦੀ ਹੈ ਅਤੇ ਪਾਣੀ ਨੂੰ ਉਬਲਦਾ ਹੈ, ਆਪਣੇ ਵੈਰੀਆਂ ਨੂੰ ਆਪਣਾ ਨਾਮ ਦੱਸਣ ਅਤੇ ਕੌਮਾਂ ਨੂੰ ਤੇਰੇ ਸਾਹਮਣੇ ਹਿਲਾ ਦੇਣ!

3ਕਿਉਂਕਿ ਜਦੋਂ ਤੁਸੀਂ ਉਹ ਅਚਰਜ ਕੰਮ ਕੀਤੇ ਜਿਨ੍ਹਾਂ ਦੀ ਸਾਨੂੰ ਆਸ ਨਹੀਂ ਸੀ, ਤੂੰ ਹੇਠਾਂ ਉੱਤਰ ਆਇਆ, ਅਤੇ ਪਹਾੜ ਤੁਹਾਡੇ ਅੱਗੇ ਕੰਬ ਗਏ।

4ਪੁਰਾਣੇ ਸਮਿਆਂ ਤੋਂ ਕਿਸੇ ਨੇ ਨਹੀਂ ਸੁਣਿਆ, ਨਾ ਕਿਸੇ ਦੇ ਕੰਨ ਵਿੱਚ ਇਹ ਪਿਆ, ਤੇਰੇ ਤੋਂ ਬਿਨਾਂ ਕਿਸੇ ਅੱਖ ਨੇ ਨਹੀਂ ਵੇਖਿਆ, ਜੋ ਉਸ ਦੀ ਉਡੀਕ ਕਰਨ ਵਾਲਿਆਂ ਲਈ ਕੰਮ ਕਰਦਾ ਹੈ।

5ਤੁਸੀਂ ਉਨ੍ਹਾਂ ਦੀ ਸਹਾਇਤਾ ਲਈ ਆਉਂਦੇ ਹੋ ਜੋ ਖੁਸ਼ੀ ਨਾਲ ਨੇਕ ਕੰਮ ਕਰਦੇ ਹਨ, ਜੋ ਤੇਰੇ ਰਾਹਾਂ ਨੂੰ ਯਾਦ ਕਰਦੇ ਹਨ। ਪਰ ਜਦੋਂ ਅਸੀਂ ਉਨ੍ਹਾਂ ਦੇ ਵਿਰੁੱਧ ਪਾਪ ਕਰਦੇ ਰਹੇ, ਤੂੰ ਕ੍ਰੋਧਵਾਨ ਹੋਇਆ। ਤਾਂ ਅਸੀਂ ਕਿਵੇਂ ਬਚਾਏ ਜਾ ਸਕਦੇ ਹਾਂ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.