4ਪੁਰਾਣੇ ਸਮਿਆਂ ਤੋਂ ਕਿਸੇ ਨੇ ਨਹੀਂ ਸੁਣਿਆ, ਨਾ ਕਿਸੇ ਦੇ ਕੰਨ ਵਿੱਚ ਇਹ ਪਿਆ, ਤੇਰੇ ਤੋਂ ਬਿਨਾਂ ਕਿਸੇ ਅੱਖ ਨੇ ਨਹੀਂ ਵੇਖਿਆ, ਜੋ ਉਸ ਦੀ ਉਡੀਕ ਕਰਨ ਵਾਲਿਆਂ ਲਈ ਕੰਮ ਕਰਦਾ ਹੈ।
5ਤੁਸੀਂ ਉਨ੍ਹਾਂ ਦੀ ਸਹਾਇਤਾ ਲਈ ਆਉਂਦੇ ਹੋ ਜੋ ਖੁਸ਼ੀ ਨਾਲ ਨੇਕ ਕੰਮ ਕਰਦੇ ਹਨ, ਜੋ ਤੇਰੇ ਰਾਹਾਂ ਨੂੰ ਯਾਦ ਕਰਦੇ ਹਨ। ਪਰ ਜਦੋਂ ਅਸੀਂ ਉਨ੍ਹਾਂ ਦੇ ਵਿਰੁੱਧ ਪਾਪ ਕਰਦੇ ਰਹੇ, ਤੂੰ ਕ੍ਰੋਧਵਾਨ ਹੋਇਆ। ਤਾਂ ਅਸੀਂ ਕਿਵੇਂ ਬਚਾਏ ਜਾ ਸਕਦੇ ਹਾਂ?
6ਅਸੀਂ ਸਾਰੇ ਅਸ਼ੁੱਧ ਮਨੁੱਖ ਵਰਗੇ ਹੋ ਗਏ, ਅਤੇ ਸਾਡੇ ਸਾਰੇ ਧਾਰਮਿਕਤਾ ਦੇ ਕੰਮ ਗੰਦੇ ਕੱਪੜਿਆਂ ਵਰਗੇ ਹਨ। ਅਸੀਂ ਪੱਤੇ ਵਾਂਗੂੰ ਕੁਮਲਾ ਜਾਂਦੇ ਹਾਂ, ਅਤੇ ਸਾਡੀਆਂ ਬਦੀਆਂ ਹਵਾ ਵਾਂਗੂੰ ਸਾਨੂੰ ਚੁੱਕ ਲੈ ਜਾਂਦੀਆਂ ਹਨ।
7ਕੋਈ ਤੇਰਾ ਨਾਮ ਨਹੀਂ ਪੁਕਾਰਦਾ, ਨਾਂ ਕੋਸ਼ਿਸ਼ ਕਰਦਾ ਹੈ ਕਿ ਤੈਨੂੰ ਫੜ੍ਹ ਕੇ ਰੱਖੇ; ਕਿਉਂ ਜੋ ਤੂੰ ਆਪਣਾ ਮੂੰਹ ਸਾਡੇ ਕੋਲੋ ਲੁਕਾਇਆ ਹੈ ਅਤੇ ਸਾਨੂੰ ਸਾਡੇ ਪਾਪਾਂ ਦੇ ਵਿੱਚ ਛੱਡ ਦਿੱਤਾ ਹੈ।
8ਫਿਰ ਵੀ ਤੂੰ, ਯਾਹਵੇਹ, ਸਾਡਾ ਪਿਤਾ ਹੈ। ਅਸੀਂ ਮਿੱਟੀ ਹਾਂ, ਤੂੰ ਘੁਮਿਆਰ ਹੈ; ਅਸੀਂ ਸਾਰੇ ਤੇਰੇ ਹੱਥ ਦੇ ਕੰਮ ਹਾਂ।