ਯਸ਼ਾਯਾਹ 65

“ਪਰ ਤੁਸੀਂ ਜੋ ਯਾਹਵੇਹ ਨੂੰ ਤਿਆਗ ਦਿੰਦੇ ਹੋ, ਅਤੇ ਮੇਰੇ ਪਵਿੱਤਰ ਪਰਬਤਾਂ ਨੂੰ ਭੁੱਲ ਜਾਂਦੇ ਹੋ, ਜੋ ਕਿਸਮਤ ਦੀ ਦੇਵੀ ਲਈ ਮੇਜ਼ ਸੁਆਰਦੇ ਹੋ, ਅਤੇ ਭਾਗ ਦੀ ਦੇਵੀ ਲਈ ਰਲਵੀਂ ਦਾਖ਼ਰਸ ਭਰਦੇ ਹੋ।

Isaiah 65:11 (UKJV) But all of you are they that forsake the LORD, that forget my holy mountain, that prepare a table for that troop, and that furnish the drink offering unto that number.

9ਮੈਂ ਯਾਕੋਬ ਵਿੱਚੋਂ ਉੱਤਰਾਧਿਕਾਰੀ ਪੈਦਾ ਕਰਾਂਗਾ। ਅਤੇ ਯਹੂਦਾਹ ਵਿੱਚੋਂ ਜਿਹੜੇ ਮੇਰੇ ਪਹਾੜਾਂ ਉੱਤੇ ਕਬਜ਼ਾ ਕਰਨ ਵਾਲੇ ਕੱਢਾਂਗਾ; ਮੇਰੇ ਚੁਣੇ ਹੋਏ ਲੋਕ ਉਨ੍ਹਾਂ ਦੇ ਵਾਰਸ ਹੋਣਗੇ, ਅਤੇ ਉੱਥੇ ਮੇਰੇ ਸੇਵਕ ਰਹਿਣਗੇ।

10ਮੇਰੀ ਪਰਜਾ ਲਈ ਜਿਨ੍ਹਾਂ ਨੇ ਮੈਨੂੰ ਭਾਲਿਆ ਹੈ, ਉਨ੍ਹਾਂ ਲਈ ਸ਼ਰੋਨ ਇੱਜੜਾਂ ਦਾ ਵਾੜਾ ਅਤੇ ਆਕੋਰ ਦੀ ਘਾਟੀ ਚੌਣੇ ਦੇ ਬੈਠਣ ਦਾ ਥਾਂ ਹੋਵੇਗੀ।

11“ਪਰ ਤੁਸੀਂ ਜੋ ਯਾਹਵੇਹ ਨੂੰ ਤਿਆਗ ਦਿੰਦੇ ਹੋ, ਅਤੇ ਮੇਰੇ ਪਵਿੱਤਰ ਪਰਬਤਾਂ ਨੂੰ ਭੁੱਲ ਜਾਂਦੇ ਹੋ, ਜੋ ਕਿਸਮਤ ਦੀ ਦੇਵੀ ਲਈ ਮੇਜ਼ ਸੁਆਰਦੇ ਹੋ, ਅਤੇ ਭਾਗ ਦੀ ਦੇਵੀ ਲਈ ਰਲਵੀਂ ਦਾਖ਼ਰਸ ਭਰਦੇ ਹੋ।

12ਮੈਂ ਤਲਵਾਰ ਨੂੰ ਤੁਹਾਡਾ ਭਾਗ ਠਹਿਰਾਵਾਂਗਾ, ਅਤੇ ਤੁਸੀਂ ਸਾਰੇ ਵੱਢੇ ਜਾਵੋਂਗੇ। ਕਿਉਂ ਜੋ ਮੈਂ ਪੁਕਾਰਿਆ ਪਰ ਤੁਸੀਂ ਉੱਤਰ ਨਾ ਦਿੱਤਾ, ਮੈਂ ਬੋਲਿਆ ਪਰ ਤੁਸੀਂ ਨਾ ਸੁਣੀ। ਤੁਸੀਂ ਮੇਰੀ ਨਿਗਾਹ ਵਿੱਚ ਬੁਰਿਆਈ ਕੀਤੀ, ਅਤੇ ਉਸ ਨੂੰ ਚੁਣਿਆ ਜੋ ਮੈਨੂੰ ਪਸੰਦ ਨਹੀਂ ਸੀ।”

13ਇਸ ਲਈ ਪ੍ਰਭੂ ਯਾਹਵੇਹ ਇਹ ਆਖਦਾ ਹੈ: “ਮੇਰੇ ਸੇਵਕ ਖਾਣਗੇ, ਪਰ ਤੁਸੀਂ ਭੁੱਖੇ ਰਹੋਗੇ। ਮੇਰੇ ਸੇਵਕ ਪੀਣਗੇ, ਪਰ ਤੁਸੀਂ ਪਿਆਸੇ ਹੋਵੋਗੇ। ਮੇਰੇ ਸੇਵਕ ਅਨੰਦ ਕਰਨਗੇ, ਪਰ ਤੁਸੀਂ ਸ਼ਰਮਿੰਦਾ ਹੋਵੋਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.