ਯਸ਼ਾਯਾਹ 65

ਮੈਂ ਯਾਕੋਬ ਵਿੱਚੋਂ ਉੱਤਰਾਧਿਕਾਰੀ ਪੈਦਾ ਕਰਾਂਗਾ। ਅਤੇ ਯਹੂਦਾਹ ਵਿੱਚੋਂ ਜਿਹੜੇ ਮੇਰੇ ਪਹਾੜਾਂ ਉੱਤੇ ਕਬਜ਼ਾ ਕਰਨ ਵਾਲੇ ਕੱਢਾਂਗਾ; ਮੇਰੇ ਚੁਣੇ ਹੋਏ ਲੋਕ ਉਨ੍ਹਾਂ ਦੇ ਵਾਰਸ ਹੋਣਗੇ, ਅਤੇ ਉੱਥੇ ਮੇਰੇ ਸੇਵਕ ਰਹਿਣਗੇ।

Isaiah 65:9 (UKJV) And I will bring forth a seed out of Jacob, and out of Judah an inheritor of my mountains: and mine elect shall inherit it, and my servants shall dwell there.

7ਤੁਹਾਡੇ ਪਾਪ ਅਤੇ ਤੁਹਾਡੇ ਪੁਰਖਿਆਂ ਦੇ ਪਾਪ,” ਯਾਹਵੇਹ ਆਖਦਾ ਹੈ। “ਕਿਉਂਕਿ ਉਨ੍ਹਾਂ ਨੇ ਪਹਾੜਾਂ ਉੱਤੇ ਬਲੀਆਂ ਚੜ੍ਹਾਈਆਂ, ਅਤੇ ਪਹਾੜੀਆਂ ਉੱਤੇ ਮੇਰੀ ਨਿੰਦਿਆ ਕੀਤੀ, ਇਸ ਲਈ ਮੈਂ ਉਹਨਾਂ ਦੇ ਪਹਿਲੇ ਕੰਮਾਂ ਦਾ ਫਲ, ਉਹਨਾਂ ਦੀ ਝੋਲੀ ਵਿੱਚ ਮਿਣ ਕੇ ਪਾਵਾਂਗਾ।”

8ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਜਿਵੇਂ ਅੰਗੂਰਾਂ ਦੇ ਗੁੱਛੇ ਵਿੱਚ ਨਵਾਂ ਰਸ ਪਾਇਆ ਜਾਂਦਾ ਹੈ, ਅਤੇ ਲੋਕ ਆਖਦੇ ਹਨ, ‘ਇਸ ਨੂੰ ਨਸ਼ਟ ਨਾ ਕਰੋ, ਕਿਉ ਜੋ ਇਸ ਵਿੱਚ ਅਜੇ ਵੀ ਬਰਕਤ ਹੈ।’ ਉਸੇ ਤਰ੍ਹਾਂ ਹੀ ਮੈਂ ਆਪਣੇ ਸੇਵਕਾਂ ਲਈ ਅਜਿਹਾ ਹੀ ਕਰਾਂਗਾ; ਮੈਂ ਉਨ੍ਹਾਂ ਸਾਰਿਆਂ ਨੂੰ ਨਾਸ਼ ਨਹੀਂ ਕਰਾਂਗਾ।

9ਮੈਂ ਯਾਕੋਬ ਵਿੱਚੋਂ ਉੱਤਰਾਧਿਕਾਰੀ ਪੈਦਾ ਕਰਾਂਗਾ। ਅਤੇ ਯਹੂਦਾਹ ਵਿੱਚੋਂ ਜਿਹੜੇ ਮੇਰੇ ਪਹਾੜਾਂ ਉੱਤੇ ਕਬਜ਼ਾ ਕਰਨ ਵਾਲੇ ਕੱਢਾਂਗਾ; ਮੇਰੇ ਚੁਣੇ ਹੋਏ ਲੋਕ ਉਨ੍ਹਾਂ ਦੇ ਵਾਰਸ ਹੋਣਗੇ, ਅਤੇ ਉੱਥੇ ਮੇਰੇ ਸੇਵਕ ਰਹਿਣਗੇ।

10ਮੇਰੀ ਪਰਜਾ ਲਈ ਜਿਨ੍ਹਾਂ ਨੇ ਮੈਨੂੰ ਭਾਲਿਆ ਹੈ, ਉਨ੍ਹਾਂ ਲਈ ਸ਼ਰੋਨ ਇੱਜੜਾਂ ਦਾ ਵਾੜਾ ਅਤੇ ਆਕੋਰ ਦੀ ਘਾਟੀ ਚੌਣੇ ਦੇ ਬੈਠਣ ਦਾ ਥਾਂ ਹੋਵੇਗੀ।

11“ਪਰ ਤੁਸੀਂ ਜੋ ਯਾਹਵੇਹ ਨੂੰ ਤਿਆਗ ਦਿੰਦੇ ਹੋ, ਅਤੇ ਮੇਰੇ ਪਵਿੱਤਰ ਪਰਬਤਾਂ ਨੂੰ ਭੁੱਲ ਜਾਂਦੇ ਹੋ, ਜੋ ਕਿਸਮਤ ਦੀ ਦੇਵੀ ਲਈ ਮੇਜ਼ ਸੁਆਰਦੇ ਹੋ, ਅਤੇ ਭਾਗ ਦੀ ਦੇਵੀ ਲਈ ਰਲਵੀਂ ਦਾਖ਼ਰਸ ਭਰਦੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.