ਯਸ਼ਾਯਾਹ 65

ਜੋ ਕੋਈ ਧਰਤੀ ਵਿੱਚ ਅਸੀਸ ਮੰਗਦਾ ਹੈ, ਉਹ ਇੱਕ ਸੱਚੇ ਪਰਮੇਸ਼ਵਰ ਦੁਆਰਾ ਅਜਿਹਾ ਕਰੇਗਾ; ਜੋ ਕੋਈ ਦੇਸ਼ ਵਿੱਚ ਸਹੁੰ ਖਾਂਦਾ ਹੈ, ਇੱਕ ਸੱਚੇ ਪਰਮੇਸ਼ਵਰ ਦੀ ਸਹੁੰ ਖਾਵੇਗਾ। ਕਿਉਂਕਿ ਪਿਛਲੀਆਂ ਮੁਸੀਬਤਾਂ ਭੁਲਾਈਆ ਜਾਣਗੀਆਂ, ਅਤੇ ਮੇਰੀਆਂ ਅੱਖਾਂ ਤੋਂ ਲੁਕਾਏ ਜਾਣਗੇ।

Isaiah 65:16 (UKJV) That he who blesses himself in the earth shall bless himself in the God of truth; and he that swears in the earth shall swear by the God of truth; because the former troubles are forgotten, and because they are hid from mine eyes.

14ਮੇਰੇ ਸੇਵਕ ਆਪਣੇ ਦਿਲਾਂ ਦੀ ਖੁਸ਼ੀ ਵਿੱਚ ਗਾਉਣਗੇ, ਪਰ ਤੁਸੀਂ ਸੋਗ ਨਾਲ ਚਿੱਲਾਓਗੇ, ਅਤੇ ਦੁਖੀ ਆਤਮਾ ਨਾਲ ਚੀਕਾਂ ਮਾਰੋਗੇ।

15ਮੇਰੇ ਚੁਣੇ ਹੋਏ ਲੋਕ ਤੁਹਾਡਾ ਨਾਮ ਲੈ-ਲੈ ਕੇ ਸਰਾਪ ਦੇਣਗੇ, ਅਤੇ ਪ੍ਰਭੂ ਯਾਹਵੇਹ ਤੁਹਾਨੂੰ ਮਰਵਾ ਸੁੱਟੇਗਾ, ਪਰ ਉਹ ਆਪਣੇ ਦਾਸਾਂ ਨੂੰ ਦੂਸਰੇ ਨਾਮ ਤੋਂ ਬੁਲਾਵੇਗਾ।

16ਜੋ ਕੋਈ ਧਰਤੀ ਵਿੱਚ ਅਸੀਸ ਮੰਗਦਾ ਹੈ, ਉਹ ਇੱਕ ਸੱਚੇ ਪਰਮੇਸ਼ਵਰ ਦੁਆਰਾ ਅਜਿਹਾ ਕਰੇਗਾ; ਜੋ ਕੋਈ ਦੇਸ਼ ਵਿੱਚ ਸਹੁੰ ਖਾਂਦਾ ਹੈ, ਇੱਕ ਸੱਚੇ ਪਰਮੇਸ਼ਵਰ ਦੀ ਸਹੁੰ ਖਾਵੇਗਾ। ਕਿਉਂਕਿ ਪਿਛਲੀਆਂ ਮੁਸੀਬਤਾਂ ਭੁਲਾਈਆ ਜਾਣਗੀਆਂ, ਅਤੇ ਮੇਰੀਆਂ ਅੱਖਾਂ ਤੋਂ ਲੁਕਾਏ ਜਾਣਗੇ।

17“ਵੇਖੋ, ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ। ਪਹਿਲੀਆਂ ਗੱਲਾਂ ਚੇਤੇ ਨਹੀਂ ਰਹਿਣਗੀਆਂ, ਨਾ ਸੋਚ ਵਿਚਾਰਾ ਵਿੱਚ ਆਉਣਗੀਆਂ।

18ਪਰ ਖੁਸ਼ ਰਹੋ ਅਤੇ ਸਦਾ ਲਈ ਅਨੰਦ ਕਰੋ ਜੋ ਮੈਂ ਉਤਪੰਨ ਕਰਦਾ ਹਾਂ, ਕਿਉਂ ਜੋ ਮੈਂ ਯੇਰੂਸ਼ਲੇਮ ਨੂੰ ਅਨੰਦ ਲਈ ਬਣਾਵਾਂਗਾ। ਇਸ ਵਿੱਚ ਹੋਰ ਨਹੀਂ ਸੁਣਿਆ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.