15ਮੇਰੇ ਚੁਣੇ ਹੋਏ ਲੋਕ ਤੁਹਾਡਾ ਨਾਮ ਲੈ-ਲੈ ਕੇ ਸਰਾਪ ਦੇਣਗੇ, ਅਤੇ ਪ੍ਰਭੂ ਯਾਹਵੇਹ ਤੁਹਾਨੂੰ ਮਰਵਾ ਸੁੱਟੇਗਾ, ਪਰ ਉਹ ਆਪਣੇ ਦਾਸਾਂ ਨੂੰ ਦੂਸਰੇ ਨਾਮ ਤੋਂ ਬੁਲਾਵੇਗਾ।
16ਜੋ ਕੋਈ ਧਰਤੀ ਵਿੱਚ ਅਸੀਸ ਮੰਗਦਾ ਹੈ, ਉਹ ਇੱਕ ਸੱਚੇ ਪਰਮੇਸ਼ਵਰ ਦੁਆਰਾ ਅਜਿਹਾ ਕਰੇਗਾ; ਜੋ ਕੋਈ ਦੇਸ਼ ਵਿੱਚ ਸਹੁੰ ਖਾਂਦਾ ਹੈ, ਇੱਕ ਸੱਚੇ ਪਰਮੇਸ਼ਵਰ ਦੀ ਸਹੁੰ ਖਾਵੇਗਾ। ਕਿਉਂਕਿ ਪਿਛਲੀਆਂ ਮੁਸੀਬਤਾਂ ਭੁਲਾਈਆ ਜਾਣਗੀਆਂ, ਅਤੇ ਮੇਰੀਆਂ ਅੱਖਾਂ ਤੋਂ ਲੁਕਾਏ ਜਾਣਗੇ।
17“ਵੇਖੋ, ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ। ਪਹਿਲੀਆਂ ਗੱਲਾਂ ਚੇਤੇ ਨਹੀਂ ਰਹਿਣਗੀਆਂ, ਨਾ ਸੋਚ ਵਿਚਾਰਾ ਵਿੱਚ ਆਉਣਗੀਆਂ।
18ਪਰ ਖੁਸ਼ ਰਹੋ ਅਤੇ ਸਦਾ ਲਈ ਅਨੰਦ ਕਰੋ ਜੋ ਮੈਂ ਉਤਪੰਨ ਕਰਦਾ ਹਾਂ, ਕਿਉਂ ਜੋ ਮੈਂ ਯੇਰੂਸ਼ਲੇਮ ਨੂੰ ਅਨੰਦ ਲਈ ਬਣਾਵਾਂਗਾ। ਇਸ ਵਿੱਚ ਹੋਰ ਨਹੀਂ ਸੁਣਿਆ ਜਾਵੇਗਾ।
19ਮੈਂ ਯੇਰੂਸ਼ਲੇਮ ਵਿੱਚ ਅਨੰਦ ਕਰਾਂਗਾ ਅਤੇ ਮੈਂ ਆਪਣੇ ਲੋਕਾਂ ਨਾਲ ਖੁਸ਼ ਹੋਵਾਂਗਾ। ਤਦ ਯੇਰੂਸ਼ਲੇਮ ਵਿੱਚ ਨਾ ਰੋਣਾ ਨਾ ਰੋਣਾ ਸੁਣਿਆ ਜਾਵੇਗਾ।