ਯਸ਼ਾਯਾਹ 66

ਜਦੋਂ ਤੁਸੀਂ ਇਹ ਵੇਖੋਂਗੇ, ਤਾਂ ਤੁਹਾਡਾ ਦਿਲ ਖੁਸ਼ ਹੋਵੇਗਾ ਅਤੇ ਤੁਸੀਂ ਘਾਹ ਵਾਂਗ ਹਰੇ ਭਰੇ ਉੱਗੋਗੇ। ਯਾਹਵੇਹ ਦਾ ਹੱਥ ਉਸਦੇ ਸੇਵਕਾਂ ਉੱਤੇ ਪਰਗਟ ਕੀਤਾ ਜਾਵੇਗਾ, ਪਰ ਉਸਦਾ ਕਹਿਰ ਉਸਦੇ ਦੁਸ਼ਮਣਾਂ ਨੂੰ ਵਿਖਾਇਆ ਜਾਵੇਗਾ।

Isaiah 66:14 (UKJV) And when all of you see this, your heart shall rejoice, and your bones shall flourish like an herb: and the hand of the LORD shall be known toward his servants, and his indignation toward his enemies.

12ਕਿਉਂਕਿ ਯਾਹਵੇਹ ਇਹ ਆਖਦਾ ਹੈ: “ਮੈਂ ਉਸ ਨੂੰ ਨਦੀ ਵਾਂਗ ਸ਼ਾਂਤੀ ਪ੍ਰਦਾਨ ਕਰਾਂਗਾ, ਅਤੇ ਕੌਮਾਂ ਦਾ ਮਾਲ-ਧਨ ਨਦੀ ਦੇ ਹੜ੍ਹ ਵਾਂਗੂੰ ਉਸ ਤੱਕ ਪਹੁੰਚਾਵਾਂਗਾ; ਤੁਹਾਨੂੰ ਦੁੱਧ ਪਿਲਾਇਆਂ ਜਾਵੇਗਾ ਅਤੇ ਉਸ ਦੀ ਬਾਂਹ ਦੁਆਰਾ ਉਠਾਇਆ ਜਵੇਗਾ ਅਤੇ ਉਸ ਦੇ ਗੋਡਿਆਂ ਤੇ ਬਿਠਾਏ ਜਾਵੋਗੇ।

13ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਦਿਲਾਸਾ ਦਿੰਦੀ ਹੈ, ਮੈਂ ਤੁਹਾਨੂੰ ਦਿਲਾਸਾ ਦੇਵਾਂਗਾ। ਅਤੇ ਤੁਹਾਨੂੰ ਯੇਰੂਸ਼ਲੇਮ ਉੱਤੇ ਦਿਲਾਸਾ ਮਿਲੇਗਾ।”

14ਜਦੋਂ ਤੁਸੀਂ ਇਹ ਵੇਖੋਂਗੇ, ਤਾਂ ਤੁਹਾਡਾ ਦਿਲ ਖੁਸ਼ ਹੋਵੇਗਾ ਅਤੇ ਤੁਸੀਂ ਘਾਹ ਵਾਂਗ ਹਰੇ ਭਰੇ ਉੱਗੋਗੇ। ਯਾਹਵੇਹ ਦਾ ਹੱਥ ਉਸਦੇ ਸੇਵਕਾਂ ਉੱਤੇ ਪਰਗਟ ਕੀਤਾ ਜਾਵੇਗਾ, ਪਰ ਉਸਦਾ ਕਹਿਰ ਉਸਦੇ ਦੁਸ਼ਮਣਾਂ ਨੂੰ ਵਿਖਾਇਆ ਜਾਵੇਗਾ।

15ਵੇਖੋ, ਯਾਹਵੇਹ ਅੱਗ ਨਾਲ ਆ ਰਿਹਾ ਹੈ, ਅਤੇ ਉਹ ਦੇ ਰਥ ਵਾਵਰੋਲੇ ਵਾਂਗ ਹਨ। ਉਹ ਆਪਣੇ ਕ੍ਰੋਧ ਤੇਜ਼ੀ ਨਾਲ, ਅਤੇ ਆਪਣੀ ਤਾੜ ਅੱਗ ਦੀਆਂ ਲਾਟਾਂ ਨਾਲ ਪਾਵੇ।

16ਕਿਉਂ ਜੋ ਯਾਹਵੇਹ ਆਪਣੀ ਤਲਵਾਰ ਨਾਲ, ਸਾਰੇ ਲੋਕਾਂ ਦਾ ਨਿਆਂ ਕਰੇਗਾ, ਅਤੇ ਬਹੁਤ ਸਾਰੇ ਲੋਕ ਜਿਹੜੇ ਯਾਹਵੇਹ ਦੁਆਰਾ ਮਾਰੇ ਗਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.