ਯਸ਼ਾਯਾਹ 66

ਕਿਉਂਕਿ ਯਾਹਵੇਹ ਇਹ ਆਖਦਾ ਹੈ: “ਮੈਂ ਉਸ ਨੂੰ ਨਦੀ ਵਾਂਗ ਸ਼ਾਂਤੀ ਪ੍ਰਦਾਨ ਕਰਾਂਗਾ, ਅਤੇ ਕੌਮਾਂ ਦਾ ਮਾਲ-ਧਨ ਨਦੀ ਦੇ ਹੜ੍ਹ ਵਾਂਗੂੰ ਉਸ ਤੱਕ ਪਹੁੰਚਾਵਾਂਗਾ; ਤੁਹਾਨੂੰ ਦੁੱਧ ਪਿਲਾਇਆਂ ਜਾਵੇਗਾ ਅਤੇ ਉਸ ਦੀ ਬਾਂਹ ਦੁਆਰਾ ਉਠਾਇਆ ਜਵੇਗਾ ਅਤੇ ਉਸ ਦੇ ਗੋਡਿਆਂ ਤੇ ਬਿਠਾਏ ਜਾਵੋਗੇ।

Isaiah 66:12 (UKJV) For thus says the LORD, Behold, I will extend peace to her like a river, and the glory of the Gentiles like a flowing stream: then shall all of you suck, all of you shall be borne upon her sides, and be dandled upon her knees.

10“ਹੇ ਯੇਰੂਸ਼ਲੇਮ ਦੇ ਨਾਲ ਅਨੰਦ ਕਰੋ ਅਤੇ ਉਸ ਲਈ ਖੁਸ਼ ਹੋਵੋ, ਹੇ ਸਾਰੇ ਜਿਹੜੇ ਉਸ ਨੂੰ ਪਿਆਰ ਕਰਦੇ ਹਨ; ਉਹ ਦੇ ਨਾਲ ਬਹੁਤ ਅਨੰਦ ਕਰੋ, ਤੁਸੀਂ ਸਾਰੇ ਜਿਹੜੇ ਉਸ ਲਈ ਸੋਗ ਕਰਦੇ ਹੋ।

11ਕਿਉਂ ਜੋ ਤੁਸੀਂ ਉਸ ਦੇ ਦਿਲਾਸੇ ਭਰੇ, ਛਾਤੀਆਂ ਨੂੰ ਦੁੱਧ ਚੁੰਘਾਓਗੇ ਅਤੇ ਸੰਤੁਸ਼ਟ ਹੋਵੋਗੇ। ਤੁਸੀਂ ਡੂੰਘਾਈ ਨਾਲ ਪੀਓਗੇ, ਅਤੇ ਉਹ ਦੀ ਬਹੁਤਾਤ ਵਿੱਚ ਅਨੰਦ ਕਰੋਗੇ।”

12ਕਿਉਂਕਿ ਯਾਹਵੇਹ ਇਹ ਆਖਦਾ ਹੈ: “ਮੈਂ ਉਸ ਨੂੰ ਨਦੀ ਵਾਂਗ ਸ਼ਾਂਤੀ ਪ੍ਰਦਾਨ ਕਰਾਂਗਾ, ਅਤੇ ਕੌਮਾਂ ਦਾ ਮਾਲ-ਧਨ ਨਦੀ ਦੇ ਹੜ੍ਹ ਵਾਂਗੂੰ ਉਸ ਤੱਕ ਪਹੁੰਚਾਵਾਂਗਾ; ਤੁਹਾਨੂੰ ਦੁੱਧ ਪਿਲਾਇਆਂ ਜਾਵੇਗਾ ਅਤੇ ਉਸ ਦੀ ਬਾਂਹ ਦੁਆਰਾ ਉਠਾਇਆ ਜਵੇਗਾ ਅਤੇ ਉਸ ਦੇ ਗੋਡਿਆਂ ਤੇ ਬਿਠਾਏ ਜਾਵੋਗੇ।

13ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਦਿਲਾਸਾ ਦਿੰਦੀ ਹੈ, ਮੈਂ ਤੁਹਾਨੂੰ ਦਿਲਾਸਾ ਦੇਵਾਂਗਾ। ਅਤੇ ਤੁਹਾਨੂੰ ਯੇਰੂਸ਼ਲੇਮ ਉੱਤੇ ਦਿਲਾਸਾ ਮਿਲੇਗਾ।”

14ਜਦੋਂ ਤੁਸੀਂ ਇਹ ਵੇਖੋਂਗੇ, ਤਾਂ ਤੁਹਾਡਾ ਦਿਲ ਖੁਸ਼ ਹੋਵੇਗਾ ਅਤੇ ਤੁਸੀਂ ਘਾਹ ਵਾਂਗ ਹਰੇ ਭਰੇ ਉੱਗੋਗੇ। ਯਾਹਵੇਹ ਦਾ ਹੱਥ ਉਸਦੇ ਸੇਵਕਾਂ ਉੱਤੇ ਪਰਗਟ ਕੀਤਾ ਜਾਵੇਗਾ, ਪਰ ਉਸਦਾ ਕਹਿਰ ਉਸਦੇ ਦੁਸ਼ਮਣਾਂ ਨੂੰ ਵਿਖਾਇਆ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.