8ਇਹੋ ਜਿਹੀਆਂ ਗੱਲਾਂ ਕਿਸ ਨੇ ਸੁਣੀਆਂ ਹਨ? ਕਿਸ ਨੇ ਅਜਿਹੀਆਂ ਗੱਲਾਂ ਵੇਖੀਆਂ? ਭਲਾ, ਇੱਕ ਦਿਨ ਵਿੱਚ ਕੋਈ ਦੇਸ ਪੈਦਾ ਹੋ ਸਕਦਾ ਹੈ? ਜਾਂ ਇੱਕ ਪਲ ਵਿੱਚ ਇੱਕ ਕੌਮ ਜੰਮ ਸਕਦੀ ਹੈ, ਜਿੰਨੀ ਜਲਦੀ ਉਹ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਹੈ।
9ਯਾਹਵੇਹ ਆਖਦਾ ਹੈ, ਭਲਾ, ਮੈਂ ਜੰਮਣ ਦੇ ਸਮੇਂ ਤੱਕ ਪਹੁੰਚਾਵਾਂ ਅਤੇ ਨਾ ਜਨਮਾਵਾਂ? ਜਾਂ ਕੀ ਜਦੋਂ ਜੰਮਣ ਦਾ ਸਮਾਂ ਆ ਜਾਵੇ ਤਾਂ ਮੈਂ ਕੁੱਖ ਨੂੰ ਬੰਦ ਕਰਾਂ?” ਤੇਰਾ ਪਰਮੇਸ਼ਵਰ ਆਖਦਾ ਹੈ।
10“ਹੇ ਯੇਰੂਸ਼ਲੇਮ ਦੇ ਨਾਲ ਅਨੰਦ ਕਰੋ ਅਤੇ ਉਸ ਲਈ ਖੁਸ਼ ਹੋਵੋ, ਹੇ ਸਾਰੇ ਜਿਹੜੇ ਉਸ ਨੂੰ ਪਿਆਰ ਕਰਦੇ ਹਨ; ਉਹ ਦੇ ਨਾਲ ਬਹੁਤ ਅਨੰਦ ਕਰੋ, ਤੁਸੀਂ ਸਾਰੇ ਜਿਹੜੇ ਉਸ ਲਈ ਸੋਗ ਕਰਦੇ ਹੋ।
11ਕਿਉਂ ਜੋ ਤੁਸੀਂ ਉਸ ਦੇ ਦਿਲਾਸੇ ਭਰੇ, ਛਾਤੀਆਂ ਨੂੰ ਦੁੱਧ ਚੁੰਘਾਓਗੇ ਅਤੇ ਸੰਤੁਸ਼ਟ ਹੋਵੋਗੇ। ਤੁਸੀਂ ਡੂੰਘਾਈ ਨਾਲ ਪੀਓਗੇ, ਅਤੇ ਉਹ ਦੀ ਬਹੁਤਾਤ ਵਿੱਚ ਅਨੰਦ ਕਰੋਗੇ।”
12ਕਿਉਂਕਿ ਯਾਹਵੇਹ ਇਹ ਆਖਦਾ ਹੈ: “ਮੈਂ ਉਸ ਨੂੰ ਨਦੀ ਵਾਂਗ ਸ਼ਾਂਤੀ ਪ੍ਰਦਾਨ ਕਰਾਂਗਾ, ਅਤੇ ਕੌਮਾਂ ਦਾ ਮਾਲ-ਧਨ ਨਦੀ ਦੇ ਹੜ੍ਹ ਵਾਂਗੂੰ ਉਸ ਤੱਕ ਪਹੁੰਚਾਵਾਂਗਾ; ਤੁਹਾਨੂੰ ਦੁੱਧ ਪਿਲਾਇਆਂ ਜਾਵੇਗਾ ਅਤੇ ਉਸ ਦੀ ਬਾਂਹ ਦੁਆਰਾ ਉਠਾਇਆ ਜਵੇਗਾ ਅਤੇ ਉਸ ਦੇ ਗੋਡਿਆਂ ਤੇ ਬਿਠਾਏ ਜਾਵੋਗੇ।