6ਸ਼ਹਿਰ ਵਿੱਚੋਂ ਉਸ ਰੌਲੇ ਨੂੰ ਸੁਣੋ, ਹੈਕਲ ਵਿੱਚੋਂ ਉਹ ਰੌਲਾ ਸੁਣੋ! ਇਹ ਯਾਹਵੇਹ ਦੀ ਆਵਾਜ਼ ਹੈ ਜੋ ਆਪਣੇ ਦੁਸ਼ਮਣਾਂ ਨੂੰ ਉਹ ਸਭ ਕੁਝ ਦੇ ਰਿਹਾ ਹੈ ਜਿਸ ਦੇ ਉਹ ਹੱਕਦਾਰ ਹਨ।
7“ਪੀੜਾਂ ਲੱਗਣ ਤੋਂ ਪਹਿਲਾਂ ਉਸ ਨੇ ਜਨਮ ਦਿੱਤਾ, ਦਰਦ ਹੋਣ ਤੋਂ ਪਹਿਲਾਂ ਉਸ ਦੇ ਪੁੱਤਰ ਜੰਮਿਆ।
8ਇਹੋ ਜਿਹੀਆਂ ਗੱਲਾਂ ਕਿਸ ਨੇ ਸੁਣੀਆਂ ਹਨ? ਕਿਸ ਨੇ ਅਜਿਹੀਆਂ ਗੱਲਾਂ ਵੇਖੀਆਂ? ਭਲਾ, ਇੱਕ ਦਿਨ ਵਿੱਚ ਕੋਈ ਦੇਸ ਪੈਦਾ ਹੋ ਸਕਦਾ ਹੈ? ਜਾਂ ਇੱਕ ਪਲ ਵਿੱਚ ਇੱਕ ਕੌਮ ਜੰਮ ਸਕਦੀ ਹੈ, ਜਿੰਨੀ ਜਲਦੀ ਉਹ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਹੈ।
9ਯਾਹਵੇਹ ਆਖਦਾ ਹੈ, ਭਲਾ, ਮੈਂ ਜੰਮਣ ਦੇ ਸਮੇਂ ਤੱਕ ਪਹੁੰਚਾਵਾਂ ਅਤੇ ਨਾ ਜਨਮਾਵਾਂ? ਜਾਂ ਕੀ ਜਦੋਂ ਜੰਮਣ ਦਾ ਸਮਾਂ ਆ ਜਾਵੇ ਤਾਂ ਮੈਂ ਕੁੱਖ ਨੂੰ ਬੰਦ ਕਰਾਂ?” ਤੇਰਾ ਪਰਮੇਸ਼ਵਰ ਆਖਦਾ ਹੈ।
10“ਹੇ ਯੇਰੂਸ਼ਲੇਮ ਦੇ ਨਾਲ ਅਨੰਦ ਕਰੋ ਅਤੇ ਉਸ ਲਈ ਖੁਸ਼ ਹੋਵੋ, ਹੇ ਸਾਰੇ ਜਿਹੜੇ ਉਸ ਨੂੰ ਪਿਆਰ ਕਰਦੇ ਹਨ; ਉਹ ਦੇ ਨਾਲ ਬਹੁਤ ਅਨੰਦ ਕਰੋ, ਤੁਸੀਂ ਸਾਰੇ ਜਿਹੜੇ ਉਸ ਲਈ ਸੋਗ ਕਰਦੇ ਹੋ।