5ਤੁਸੀਂ ਜੋ ਯਾਹਵੇਹ ਦਾ ਬਚਨ ਸੁਣ ਕੇ ਕੰਬਦੇ ਹੋ, ਉਸ ਦਾ ਇਹ ਬਚਨ ਸੁਣੋ: “ਤੁਹਾਡੇ ਆਪਣੇ ਲੋਕ ਜੋ ਤੁਹਾਨੂੰ ਨਫ਼ਰਤ ਕਰਦੇ ਹਨ, ਅਤੇ ਮੇਰੇ ਨਾਮ ਦੇ ਕਾਰਨ ਤੁਹਾਨੂੰ ਵੱਖ ਕਰਦੇ ਹਨ, ਨੇ ਕਿਹਾ ਹੈ, ‘ਯਾਹਵੇਹ ਦੀ ਵਡਿਆਈ ਹੋਵੇ, ਤਾਂ ਜੋ ਅਸੀਂ ਤੁਹਾਡੀ ਖੁਸ਼ੀ ਵੇਖੀਏ।’ ਤਾਂ ਵੀ ਉਹ ਸ਼ਰਮਸਾਰ ਹੋਣਗੇ।
6ਸ਼ਹਿਰ ਵਿੱਚੋਂ ਉਸ ਰੌਲੇ ਨੂੰ ਸੁਣੋ, ਹੈਕਲ ਵਿੱਚੋਂ ਉਹ ਰੌਲਾ ਸੁਣੋ! ਇਹ ਯਾਹਵੇਹ ਦੀ ਆਵਾਜ਼ ਹੈ ਜੋ ਆਪਣੇ ਦੁਸ਼ਮਣਾਂ ਨੂੰ ਉਹ ਸਭ ਕੁਝ ਦੇ ਰਿਹਾ ਹੈ ਜਿਸ ਦੇ ਉਹ ਹੱਕਦਾਰ ਹਨ।
7“ਪੀੜਾਂ ਲੱਗਣ ਤੋਂ ਪਹਿਲਾਂ ਉਸ ਨੇ ਜਨਮ ਦਿੱਤਾ, ਦਰਦ ਹੋਣ ਤੋਂ ਪਹਿਲਾਂ ਉਸ ਦੇ ਪੁੱਤਰ ਜੰਮਿਆ।
8ਇਹੋ ਜਿਹੀਆਂ ਗੱਲਾਂ ਕਿਸ ਨੇ ਸੁਣੀਆਂ ਹਨ? ਕਿਸ ਨੇ ਅਜਿਹੀਆਂ ਗੱਲਾਂ ਵੇਖੀਆਂ? ਭਲਾ, ਇੱਕ ਦਿਨ ਵਿੱਚ ਕੋਈ ਦੇਸ ਪੈਦਾ ਹੋ ਸਕਦਾ ਹੈ? ਜਾਂ ਇੱਕ ਪਲ ਵਿੱਚ ਇੱਕ ਕੌਮ ਜੰਮ ਸਕਦੀ ਹੈ, ਜਿੰਨੀ ਜਲਦੀ ਉਹ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਹੈ।
9ਯਾਹਵੇਹ ਆਖਦਾ ਹੈ, ਭਲਾ, ਮੈਂ ਜੰਮਣ ਦੇ ਸਮੇਂ ਤੱਕ ਪਹੁੰਚਾਵਾਂ ਅਤੇ ਨਾ ਜਨਮਾਵਾਂ? ਜਾਂ ਕੀ ਜਦੋਂ ਜੰਮਣ ਦਾ ਸਮਾਂ ਆ ਜਾਵੇ ਤਾਂ ਮੈਂ ਕੁੱਖ ਨੂੰ ਬੰਦ ਕਰਾਂ?” ਤੇਰਾ ਪਰਮੇਸ਼ਵਰ ਆਖਦਾ ਹੈ।