ਯਸ਼ਾਯਾਹ 66

ਸ਼ਹਿਰ ਵਿੱਚੋਂ ਉਸ ਰੌਲੇ ਨੂੰ ਸੁਣੋ, ਹੈਕਲ ਵਿੱਚੋਂ ਉਹ ਰੌਲਾ ਸੁਣੋ! ਇਹ ਯਾਹਵੇਹ ਦੀ ਆਵਾਜ਼ ਹੈ ਜੋ ਆਪਣੇ ਦੁਸ਼ਮਣਾਂ ਨੂੰ ਉਹ ਸਭ ਕੁਝ ਦੇ ਰਿਹਾ ਹੈ ਜਿਸ ਦੇ ਉਹ ਹੱਕਦਾਰ ਹਨ।

Isaiah 66:6 (UKJV) A voice of noise from the city, a voice from the temple, a voice of the LORD that renders recompence to his enemies.

4ਇਸ ਲਈ ਮੈਂ ਵੀ ਉਨ੍ਹਾਂ ਨਾਲ ਕਠੋਰ ਸਲੂਕ ਕਰਾਂਗਾ ਅਤੇ ਉਨ੍ਹਾਂ ਉੱਤੇ ਉਹ ਲਿਆਵਾਂਗਾ ਜਿਸ ਤੋਂ ਉਹ ਡਰਦੇ ਹਨ। ਕਿਉਂਕਿ ਜਦੋਂ ਮੈਂ ਪੁਕਾਰਿਆ ਤਾਂ, ਕਿਸੇ ਨੇ ਉੱਤਰ ਨਾ ਦਿੱਤਾ। ਜਦੋਂ ਮੈਂ ਬੋਲਿਆਂ ਕਿਸੇ ਨੇ ਨਾ ਸੁਣਿਆ ਉਨ੍ਹਾਂ ਨੇ ਮੇਰੀ ਨਿਗਾਹ ਵਿੱਚ ਬੁਰਿਆਈ ਕੀਤੀ, ਅਤੇ ਉਹ ਚੁਣਿਆ ਜੋ ਮੈਨੂੰ ਨਾਰਾਜ਼ ਕਰਦਾ ਹੈ।”

5ਤੁਸੀਂ ਜੋ ਯਾਹਵੇਹ ਦਾ ਬਚਨ ਸੁਣ ਕੇ ਕੰਬਦੇ ਹੋ, ਉਸ ਦਾ ਇਹ ਬਚਨ ਸੁਣੋ: “ਤੁਹਾਡੇ ਆਪਣੇ ਲੋਕ ਜੋ ਤੁਹਾਨੂੰ ਨਫ਼ਰਤ ਕਰਦੇ ਹਨ, ਅਤੇ ਮੇਰੇ ਨਾਮ ਦੇ ਕਾਰਨ ਤੁਹਾਨੂੰ ਵੱਖ ਕਰਦੇ ਹਨ, ਨੇ ਕਿਹਾ ਹੈ, ‘ਯਾਹਵੇਹ ਦੀ ਵਡਿਆਈ ਹੋਵੇ, ਤਾਂ ਜੋ ਅਸੀਂ ਤੁਹਾਡੀ ਖੁਸ਼ੀ ਵੇਖੀਏ।’ ਤਾਂ ਵੀ ਉਹ ਸ਼ਰਮਸਾਰ ਹੋਣਗੇ।

6ਸ਼ਹਿਰ ਵਿੱਚੋਂ ਉਸ ਰੌਲੇ ਨੂੰ ਸੁਣੋ, ਹੈਕਲ ਵਿੱਚੋਂ ਉਹ ਰੌਲਾ ਸੁਣੋ! ਇਹ ਯਾਹਵੇਹ ਦੀ ਆਵਾਜ਼ ਹੈ ਜੋ ਆਪਣੇ ਦੁਸ਼ਮਣਾਂ ਨੂੰ ਉਹ ਸਭ ਕੁਝ ਦੇ ਰਿਹਾ ਹੈ ਜਿਸ ਦੇ ਉਹ ਹੱਕਦਾਰ ਹਨ।

7“ਪੀੜਾਂ ਲੱਗਣ ਤੋਂ ਪਹਿਲਾਂ ਉਸ ਨੇ ਜਨਮ ਦਿੱਤਾ, ਦਰਦ ਹੋਣ ਤੋਂ ਪਹਿਲਾਂ ਉਸ ਦੇ ਪੁੱਤਰ ਜੰਮਿਆ।

8ਇਹੋ ਜਿਹੀਆਂ ਗੱਲਾਂ ਕਿਸ ਨੇ ਸੁਣੀਆਂ ਹਨ? ਕਿਸ ਨੇ ਅਜਿਹੀਆਂ ਗੱਲਾਂ ਵੇਖੀਆਂ? ਭਲਾ, ਇੱਕ ਦਿਨ ਵਿੱਚ ਕੋਈ ਦੇਸ ਪੈਦਾ ਹੋ ਸਕਦਾ ਹੈ? ਜਾਂ ਇੱਕ ਪਲ ਵਿੱਚ ਇੱਕ ਕੌਮ ਜੰਮ ਸਕਦੀ ਹੈ, ਜਿੰਨੀ ਜਲਦੀ ਉਹ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.