ਯਸ਼ਾਯਾਹ 66

ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਦਿਲਾਸਾ ਦਿੰਦੀ ਹੈ, ਮੈਂ ਤੁਹਾਨੂੰ ਦਿਲਾਸਾ ਦੇਵਾਂਗਾ। ਅਤੇ ਤੁਹਾਨੂੰ ਯੇਰੂਸ਼ਲੇਮ ਉੱਤੇ ਦਿਲਾਸਾ ਮਿਲੇਗਾ।”

Isaiah 66:13 (UKJV) As one whom his mother comforts, so will I comfort you; and all of you shall be comforted in Jerusalem.

11ਕਿਉਂ ਜੋ ਤੁਸੀਂ ਉਸ ਦੇ ਦਿਲਾਸੇ ਭਰੇ, ਛਾਤੀਆਂ ਨੂੰ ਦੁੱਧ ਚੁੰਘਾਓਗੇ ਅਤੇ ਸੰਤੁਸ਼ਟ ਹੋਵੋਗੇ। ਤੁਸੀਂ ਡੂੰਘਾਈ ਨਾਲ ਪੀਓਗੇ, ਅਤੇ ਉਹ ਦੀ ਬਹੁਤਾਤ ਵਿੱਚ ਅਨੰਦ ਕਰੋਗੇ।”

12ਕਿਉਂਕਿ ਯਾਹਵੇਹ ਇਹ ਆਖਦਾ ਹੈ: “ਮੈਂ ਉਸ ਨੂੰ ਨਦੀ ਵਾਂਗ ਸ਼ਾਂਤੀ ਪ੍ਰਦਾਨ ਕਰਾਂਗਾ, ਅਤੇ ਕੌਮਾਂ ਦਾ ਮਾਲ-ਧਨ ਨਦੀ ਦੇ ਹੜ੍ਹ ਵਾਂਗੂੰ ਉਸ ਤੱਕ ਪਹੁੰਚਾਵਾਂਗਾ; ਤੁਹਾਨੂੰ ਦੁੱਧ ਪਿਲਾਇਆਂ ਜਾਵੇਗਾ ਅਤੇ ਉਸ ਦੀ ਬਾਂਹ ਦੁਆਰਾ ਉਠਾਇਆ ਜਵੇਗਾ ਅਤੇ ਉਸ ਦੇ ਗੋਡਿਆਂ ਤੇ ਬਿਠਾਏ ਜਾਵੋਗੇ।

13ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਦਿਲਾਸਾ ਦਿੰਦੀ ਹੈ, ਮੈਂ ਤੁਹਾਨੂੰ ਦਿਲਾਸਾ ਦੇਵਾਂਗਾ। ਅਤੇ ਤੁਹਾਨੂੰ ਯੇਰੂਸ਼ਲੇਮ ਉੱਤੇ ਦਿਲਾਸਾ ਮਿਲੇਗਾ।”

14ਜਦੋਂ ਤੁਸੀਂ ਇਹ ਵੇਖੋਂਗੇ, ਤਾਂ ਤੁਹਾਡਾ ਦਿਲ ਖੁਸ਼ ਹੋਵੇਗਾ ਅਤੇ ਤੁਸੀਂ ਘਾਹ ਵਾਂਗ ਹਰੇ ਭਰੇ ਉੱਗੋਗੇ। ਯਾਹਵੇਹ ਦਾ ਹੱਥ ਉਸਦੇ ਸੇਵਕਾਂ ਉੱਤੇ ਪਰਗਟ ਕੀਤਾ ਜਾਵੇਗਾ, ਪਰ ਉਸਦਾ ਕਹਿਰ ਉਸਦੇ ਦੁਸ਼ਮਣਾਂ ਨੂੰ ਵਿਖਾਇਆ ਜਾਵੇਗਾ।

15ਵੇਖੋ, ਯਾਹਵੇਹ ਅੱਗ ਨਾਲ ਆ ਰਿਹਾ ਹੈ, ਅਤੇ ਉਹ ਦੇ ਰਥ ਵਾਵਰੋਲੇ ਵਾਂਗ ਹਨ। ਉਹ ਆਪਣੇ ਕ੍ਰੋਧ ਤੇਜ਼ੀ ਨਾਲ, ਅਤੇ ਆਪਣੀ ਤਾੜ ਅੱਗ ਦੀਆਂ ਲਾਟਾਂ ਨਾਲ ਪਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.