9ਇਫ਼ਰਾਈਮ ਦਾ ਮੁਖੀ ਸਾਮਰਿਯਾ ਹੈ, ਅਤੇ ਸਾਮਰਿਯਾ ਦਾ ਮੁਖੀ ਕੇਵਲ ਰਮਲਯਾਹ ਦਾ ਪੁੱਤਰ ਹੈ। ਜੇ ਤੁਸੀਂ ਆਪਣੀ ਨਿਹਚਾ ਵਿੱਚ ਪੱਕੇ ਨਹੀਂ ਰਹੇ, ਤਾਂ ਤੁਸੀਂ ਬਿਲਕੁਲ ਵੀ ਖੜ੍ਹੇ ਨਹੀਂ ਰਹੋਗੇ।’ ”
10ਫਿਰ ਯਾਹਵੇਹ ਨੇ ਆਹਾਜ਼ ਨਾਲ ਗੱਲ ਕੀਤੀ,
11“ਯਾਹਵੇਹ ਆਪਣੇ ਪਰਮੇਸ਼ਵਰ ਤੋਂ ਕੋਈ ਨਿਸ਼ਾਨ ਮੰਗ, ਭਾਵੇਂ ਡੂੰਘਿਆਈ ਵਿੱਚ ਭਾਵੇਂ ਉਤਾਹਾਂ ਉਚਿਆਈ ਵਿੱਚ ਮੰਗ।”
12ਪਰ ਆਹਾਜ਼ ਨੇ ਆਖਿਆ, “ਮੈਂ ਨਹੀਂ ਮੰਗਾਂਗਾ ਅਤੇ ਮੈਂ ਯਾਹਵੇਹ ਨੂੰ ਨਹੀਂ ਪਰਤਾਵਾਂਗਾ।”
13ਤਦ ਯਸ਼ਾਯਾਹ ਨੇ ਆਖਿਆ, “ਹੇ ਦਾਵੀਦ ਦੇ ਘਰਾਣੇ, ਸੁਣ। ਭਲਾ, ਮਨੁੱਖਾਂ ਨੂੰ ਖੇਚਲ ਦੇਣਾ, ਇਹ ਤੁਹਾਡੇ ਲਈ ਛੋਟੀ ਗੱਲ ਹੈ? ਕੀ ਹੁਣ ਤੁਸੀਂ ਮੇਰੇ ਪਰਮੇਸ਼ਵਰ ਨੂੰ ਵੀ ਖੇਚਲ ਦਿਓਗੇ?