4ਅਤੇ ਤੂੰ ਉਹ ਨੂੰ ਆਖ, ਖ਼ਬਰਦਾਰ, ਚੁੱਪ ਰਹਿ ਅਤੇ ਨਾ ਡਰ! ਇਨ੍ਹਾਂ ਚੁਆਤੀਆਂ ਦੇ ਦੋਹਾਂ ਸੁਲਗਦੇ ਟੁੰਡਾਂ ਤੋਂ ਅਰਥਾਤ ਰਮਲਯਾਹ ਦੇ ਪੁੱਤਰ ਅਰਾਮ ਅਤੇ ਰੇਜ਼ੀਨ ਦੇ ਬਲਦੇ ਕ੍ਰੋਧ ਤੋਂ ਤੇਰਾ ਦਿਲ ਘਬਰਾ ਨਾ ਜਾਵੇ।
5ਅਰਾਮ, ਇਫ਼ਰਾਈਮ ਅਤੇ ਰਮਲਯਾਹ ਦੇ ਪੁੱਤਰ ਨੇ ਇਹ ਕਹਿ ਕੇ ਤੁਹਾਡੀ ਤਬਾਹੀ ਦੀ ਵਿਉਂਤ ਬਣਾਈ ਹੈ,
6“ਆਓ ਅਸੀਂ ਯਹੂਦਾਹ ਉੱਤੇ ਹਮਲਾ ਕਰੀਏ ਅਤੇ ਇਸ ਨੂੰ ਪਾੜ ਕੇ ਆਪਸ ਵਿੱਚ ਵੰਡ ਦੇਈਏ ਅਤੇ ਤਬੀਲ ਦੇ ਪੁੱਤਰ ਨੂੰ ਇਸ ਦਾ ਰਾਜਾ ਬਣਾ ਦੇਈਏ।”
7ਤਾਂ ਵੀ ਯਾਹਵੇਹ ਇਹ ਆਖਦਾ ਹੈ, “ ‘ਇਹ ਯੋਜਨਾ ਸਫ਼ਲ ਨਹੀਂ ਹੋਵੇਗੀ ਅਤੇ ਨਾ ਹੀ ਪੂਰੀ ਹੋਵੇਗੀ,
8ਅਰਾਮ ਦਾ ਮੁਖੀ ਦੰਮਿਸ਼ਕ ਹੈ, ਅਤੇ ਦੰਮਿਸ਼ਕ ਦਾ ਮੁਖੀ ਕੇਵਲ ਰੇਜ਼ੀਨ ਹੈ। ਪਰ ਪੈਂਹਠ ਸਾਲਾਂ ਦੇ ਅੰਦਰ ਇਫ਼ਰਾਈਮ ਅਜਿਹਾ ਟੁੱਕੜੇ-ਟੁੱਕੜੇ ਕੀਤਾ ਜਾਵੇਗਾ।