ਯਸ਼ਾਯਾਹ 8

ਸਰਬਸ਼ਕਤੀਮਾਨ ਯਾਹਵੇਹ ਨੂੰ ਹੀ ਪਵਿੱਤਰ ਮੰਨੋ ਅਤੇ ਉਸੇ ਤੋਂ ਡਰੋ ਅਤੇ ਉਸੇ ਦੇ ਸਾਹਮਣੇ ਕੰਬੋ।

Isaiah 8:13 (UKJV) Sanctify the LORD of hosts himself; and let him be your fear, and let him be your dread.

11ਇਸ ਤਰ੍ਹਾਂ ਯਾਹਵੇਹ ਨੇ ਆਪਣੇ ਤਕੜੇ ਹੱਥ ਨਾਲ ਮੈਨੂੰ ਫੜ੍ਹ ਕੇ, ਇਸ ਪਰਜਾ ਦੇ ਚਾਲ-ਚਲਣ ਤੋਂ ਮੈਨੂੰ ਇਹ ਆਖ ਕੇ ਖ਼ਬਰਦਾਰ ਕੀਤਾ

12“ਉਸ ਨੂੰ ਸਾਜ਼ਿਸ਼ ਨਾ ਆਖੋ ਜਿਸ ਚੀਜ਼ ਨੂੰ ਇਹ ਲੋਕ ਸਾਜ਼ਿਸ਼ ਕਹਿੰਦੇ ਹਨ; ਉਸ ਤੋਂ ਨਾ ਡਰੋ ਜਿਸ ਤੋਂ ਉਹ ਡਰਦੇ ਹਨ, ਅਤੇ ਇਸ ਤੋਂ ਨਾ ਕੰਬਣਾ।

13ਸਰਬਸ਼ਕਤੀਮਾਨ ਯਾਹਵੇਹ ਨੂੰ ਹੀ ਪਵਿੱਤਰ ਮੰਨੋ ਅਤੇ ਉਸੇ ਤੋਂ ਡਰੋ ਅਤੇ ਉਸੇ ਦੇ ਸਾਹਮਣੇ ਕੰਬੋ।

14ਉਹ ਪਵਿੱਤਰ ਅਸਥਾਨ ਹੋਵੇਗਾ, ਪਰ ਇਸਰਾਏਲ ਅਤੇ ਯਹੂਦਾਹ ਦੇ ਘਰਾਣਿਆਂ ਲਈ ਇੱਕ ਪੱਥਰ ਜਿਸ ਕਾਰਨ ਲੋਕ ਠੋਕਰ ਖਾਣਗੇ ਅਤੇ ਇੱਕ ਚੱਟਾਨ ਜਿਸ ਕਾਰਨ ਉਹ ਡਿੱਗਣਗੇ। ਅਤੇ ਯੇਰੂਸ਼ਲੇਮ ਦੇ ਵਾਸੀਆਂ ਲਈ ਫਾਹੀ ਅਤੇ ਫੰਦਾ ਹੋਵੇਗਾ।

15ਉਨ੍ਹਾਂ ਵਿੱਚੋਂ ਬਹੁਤ ਸਾਰੇ ਠੋਕਰ ਖਾਣਗੇ। ਉਹ ਡਿੱਗਣਗੇ ਅਤੇ ਚੂਰ-ਚੂਰ ਹੋ ਜਾਣਗੇ, ਉਹ ਫਸ ਜਾਣਗੇ ਅਤੇ ਫੜੇ ਜਾਣਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.