ਯਸ਼ਾਯਾਹ 9

ਇਸ ਲਈ ਯਾਹਵੇਹ ਜੁਆਨਾਂ ਉੱਤੇ ਪ੍ਰਸੰਨ ਨਹੀਂ ਹੋਵੇਗਾ, ਨਾ ਉਹ ਯਤੀਮਾਂ ਅਤੇ ਵਿਧਵਾਵਾਂ ਉੱਤੇ ਤਰਸ ਕਰੇਗਾ, ਕਿਉਂ ਜੋ ਹਰ ਕੋਈ ਅਧਰਮੀ ਅਤੇ ਦੁਸ਼ਟ ਹੈ, ਹਰੇਕ ਮੂੰਹ ਮੂਰਖਤਾਈ ਬੋਲਦਾ ਹੈ। ਇਸ ਦੇ ਬਾਵਜੂਦ ਵੀ ਉਸ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਹ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ।

Isaiah 9:17 (UKJV) Therefore the LORD shall have no joy in their young men, neither shall have mercy on their fatherless and widows: for every one is an hypocrite and an evildoer, and every mouth speaks folly. For all this his anger is not turned away, but his hand is stretched out still.

15ਬਜ਼ੁਰਗ ਅਤੇ ਪਤਵੰਤ, ਉਹ ਸਿਰ ਹਨ, ਅਤੇ ਨਬੀ ਜਿਹੜਾ ਝੂਠ ਸਿਖਾਉਂਦਾ ਹੈ, ਉਹ ਪੂਛ ਹੈ

16ਜਿਹੜੇ ਇਨ੍ਹਾਂ ਲੋਕਾਂ ਦੀ ਅਗਵਾਈ ਕਰਦੇ ਹਨ, ਉਹ ਕੁਰਾਹੇ ਪਾਉਣ ਵਾਲੇ ਹਨ, ਅਤੇ ਉਨ੍ਹਾਂ ਦੇ ਪਿੱਛੇ ਲੱਗਣ ਵਾਲੇ ਨਿਗਲੇ ਜਾਂਦੇ ਹਨ।

17ਇਸ ਲਈ ਯਾਹਵੇਹ ਜੁਆਨਾਂ ਉੱਤੇ ਪ੍ਰਸੰਨ ਨਹੀਂ ਹੋਵੇਗਾ, ਨਾ ਉਹ ਯਤੀਮਾਂ ਅਤੇ ਵਿਧਵਾਵਾਂ ਉੱਤੇ ਤਰਸ ਕਰੇਗਾ, ਕਿਉਂ ਜੋ ਹਰ ਕੋਈ ਅਧਰਮੀ ਅਤੇ ਦੁਸ਼ਟ ਹੈ, ਹਰੇਕ ਮੂੰਹ ਮੂਰਖਤਾਈ ਬੋਲਦਾ ਹੈ। ਇਸ ਦੇ ਬਾਵਜੂਦ ਵੀ ਉਸ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਹ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ।

18ਸੱਚ-ਮੁੱਚ ਹੀ ਬੁਰਿਆਈ ਅੱਗ ਵਾਂਗੂੰ ਬਲਦੀ ਹੈ। ਇਹ ਕੰਡੇ ਅਤੇ ਕੰਡਿਆਲੇ ਭਸਮ ਕਰਦੀ ਹੈ, ਅਤੇ ਉਹ ਸੰਘਣੇ ਜੰਗਲਾਂ ਦੀਆਂ ਝਾੜੀਆਂ ਵਿੱਚ ਭੜਕ ਉੱਠਦੀ ਹੈ, ਉਹ ਧੂੰਏਂ ਦੇ ਗੂੜ੍ਹੇ ਬੱਦਲਾਂ ਵਿੱਚ ਉਤਾਹਾਂ ਚੜ੍ਹਦੀ ਹੈ।

19ਸਰਬਸ਼ਕਤੀਮਾਨ ਯਾਹਵੇਹ ਦੇ ਕ੍ਰੋਧ ਨਾਲ, ਧਰਤੀ ਝੁਲਸ ਜਾਵੇਗੀ ਅਤੇ ਲੋਕ ਅੱਗ ਦਾ ਬਾਲਣ ਬਣ ਜਾਣਗੇ। ਉਹ ਇੱਕ-ਦੂਜੇ ਨੂੰ ਨਹੀਂ ਬਖਸ਼ਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.