ਯਸ਼ਾਯਾਹ 9

ਜਿਹੜੇ ਲੋਕ ਅੰਧਕਾਰ ਵਿੱਚ ਚਲਦੇ ਸਨ ਉਹਨਾਂ ਨੇ ਇੱਕ ਵੱਡਾ ਚਾਨਣ ਵੇਖਿਆ; ਅਤੇ ਜਿਹੜੇ ਮੌਤ ਦੇ ਸਾਯੇ ਵਿੱਚ ਜੀ ਰਹੇ ਸਨ, ਉਹਨਾਂ ਉੱਤੇ ਰੋਸ਼ਨੀ ਚਮਕੀ।

Isaiah 9:2 (UKJV) The people that walked in darkness have seen a great light: they that dwell in the land of the shadow of death, upon them has the light shined.

1ਫਿਰ ਵੀ, ਜਿਹੜੇ ਦੁਖੀ ਸਨ ਉਨ੍ਹਾਂ ਲਈ ਹੋਰ ਉਦਾਸੀ ਨਹੀਂ ਹੋਵੇਗੀ। ਪਿਛਲੇ ਸਮੇਂ ਵਿੱਚ ਉਸਨੇ ਜ਼ਬੂਲੁਨ ਦੀ ਧਰਤੀ ਅਤੇ ਨਫ਼ਤਾਲੀ ਦੀ ਧਰਤੀ ਨੂੰ ਨੀਵਾਂ ਕੀਤਾ, ਪਰ ਭਵਿੱਖ ਵਿੱਚ ਉਹ ਕੌਮਾਂ ਦੀ ਗਲੀਲ ਨੂੰ, ਸਮੁੰਦਰ ਦੇ ਰਸਤੇ, ਯਰਦਨ ਦੇ ਪਾਰ, ਦਾ ਆਦਰ ਕਰੇਗਾ।

2ਜਿਹੜੇ ਲੋਕ ਅੰਧਕਾਰ ਵਿੱਚ ਚਲਦੇ ਸਨ ਉਹਨਾਂ ਨੇ ਇੱਕ ਵੱਡਾ ਚਾਨਣ ਵੇਖਿਆ; ਅਤੇ ਜਿਹੜੇ ਮੌਤ ਦੇ ਸਾਯੇ ਵਿੱਚ ਜੀ ਰਹੇ ਸਨ, ਉਹਨਾਂ ਉੱਤੇ ਰੋਸ਼ਨੀ ਚਮਕੀ।

3ਤੂੰ ਕੌਮ ਦਾ ਵਿਸਤਾਰ ਕੀਤਾ ਅਤੇ ਉਨ੍ਹਾਂ ਦੀ ਖੁਸ਼ੀ ਵਿੱਚ ਵਾਧਾ ਕੀਤਾ ਹੈ। ਉਹ ਤੁਹਾਡੇ ਸਾਮ੍ਹਣੇ ਖੁਸ਼ ਹੁੰਦੇ ਹਨ ਜਿਵੇਂ ਲੋਕ ਵਾਢੀ ਵੇਲੇ ਖੁਸ਼ ਹੁੰਦੇ ਹਨ, ਜਿਵੇਂ ਯੋਧੇ ਲੁੱਟ ਦੇ ਮਾਲ ਨੂੰ ਵੰਡਣ ਵੇਲੇ ਅਨੰਦ ਕਰਦੇ ਹਨ।

4ਕਿਉਂਕਿ ਜਿਵੇਂ ਮਿਦਯਾਨ ਦੀ ਹਾਰ ਦੇ ਦਿਨ ਵਿੱਚ, ਤੂੰ ਉਸ ਜੂਲੇ ਨੂੰ ਜੋ ਉਨ੍ਹਾਂ ਉੱਤੇ ਭਾਰੂ ਸੀ, ਉਹਨਾਂ ਦੇ ਮੋਢਿਆਂ ਉੱਤੇ ਲਾਠੀ ਨੂੰ, ਉਹਨਾਂ ਦੇ ਉੱਤੇ ਜ਼ੁਲਮ ਕਰਨ ਵਾਲੇ ਦੀ ਸੋਟੀ ਨੂੰ ਤੋੜ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.