2ਜਿਹੜੇ ਲੋਕ ਅੰਧਕਾਰ ਵਿੱਚ ਚਲਦੇ ਸਨ ਉਹਨਾਂ ਨੇ ਇੱਕ ਵੱਡਾ ਚਾਨਣ ਵੇਖਿਆ; ਅਤੇ ਜਿਹੜੇ ਮੌਤ ਦੇ ਸਾਯੇ ਵਿੱਚ ਜੀ ਰਹੇ ਸਨ, ਉਹਨਾਂ ਉੱਤੇ ਰੋਸ਼ਨੀ ਚਮਕੀ।
3ਤੂੰ ਕੌਮ ਦਾ ਵਿਸਤਾਰ ਕੀਤਾ ਅਤੇ ਉਨ੍ਹਾਂ ਦੀ ਖੁਸ਼ੀ ਵਿੱਚ ਵਾਧਾ ਕੀਤਾ ਹੈ। ਉਹ ਤੁਹਾਡੇ ਸਾਮ੍ਹਣੇ ਖੁਸ਼ ਹੁੰਦੇ ਹਨ ਜਿਵੇਂ ਲੋਕ ਵਾਢੀ ਵੇਲੇ ਖੁਸ਼ ਹੁੰਦੇ ਹਨ, ਜਿਵੇਂ ਯੋਧੇ ਲੁੱਟ ਦੇ ਮਾਲ ਨੂੰ ਵੰਡਣ ਵੇਲੇ ਅਨੰਦ ਕਰਦੇ ਹਨ।
4ਕਿਉਂਕਿ ਜਿਵੇਂ ਮਿਦਯਾਨ ਦੀ ਹਾਰ ਦੇ ਦਿਨ ਵਿੱਚ, ਤੂੰ ਉਸ ਜੂਲੇ ਨੂੰ ਜੋ ਉਨ੍ਹਾਂ ਉੱਤੇ ਭਾਰੂ ਸੀ, ਉਹਨਾਂ ਦੇ ਮੋਢਿਆਂ ਉੱਤੇ ਲਾਠੀ ਨੂੰ, ਉਹਨਾਂ ਦੇ ਉੱਤੇ ਜ਼ੁਲਮ ਕਰਨ ਵਾਲੇ ਦੀ ਸੋਟੀ ਨੂੰ ਤੋੜ ਦਿੱਤਾ ਹੈ।
5ਯੁੱਧ ਵਿੱਚ ਵਰਤੇ ਜਾਣ ਵਾਲੇ ਹਰ ਸੂਰਮੇ ਦੇ ਬੂਟ ਅਤੇ ਲਹੂ ਨਾਲ ਲਿਬੜੇ ਹੋਏ ਕੱਪੜੇ ਅੱਗ ਦਾ ਬਾਲਣ ਹੋਵੇਗਾ।
6ਕਿਉਂਕਿ ਸਾਡੇ ਲਈ ਤਾਂ ਇੱਕ ਬਾਲਕ ਜੰਮਿਆ, ਸਾਨੂੰ ਇੱਕ ਪੁੱਤਰ ਬਖ਼ਸ਼ਿਆ ਗਿਆ, ਅਤੇ ਰਾਜ ਉਸ ਦੇ ਮੋਢਿਆਂ ਉੱਤੇ ਹੋਵੇਗਾ, ਅਤੇ ਉਸਦਾ ਨਾਮ ਇਹ ਪੁਕਾਰਿਆ ਜਾਵੇਗਾ ਅਚਰਜ਼ ਸਲਾਹਕਾਰ, ਸ਼ਕਤੀਮਾਨ ਪਰਮੇਸ਼ਵਰ ਸਦੀਪਕ ਪਿਤਾ, ਸ਼ਾਂਤੀ ਦਾ ਰਾਜਕੁਮਾਰ।