ਯਸ਼ਾਯਾਹ 9

ਤੂੰ ਕੌਮ ਦਾ ਵਿਸਤਾਰ ਕੀਤਾ ਅਤੇ ਉਨ੍ਹਾਂ ਦੀ ਖੁਸ਼ੀ ਵਿੱਚ ਵਾਧਾ ਕੀਤਾ ਹੈ। ਉਹ ਤੁਹਾਡੇ ਸਾਮ੍ਹਣੇ ਖੁਸ਼ ਹੁੰਦੇ ਹਨ ਜਿਵੇਂ ਲੋਕ ਵਾਢੀ ਵੇਲੇ ਖੁਸ਼ ਹੁੰਦੇ ਹਨ, ਜਿਵੇਂ ਯੋਧੇ ਲੁੱਟ ਦੇ ਮਾਲ ਨੂੰ ਵੰਡਣ ਵੇਲੇ ਅਨੰਦ ਕਰਦੇ ਹਨ।

Isaiah 9:3 (UKJV) You have multiplied the nation, and not increased the joy: they joy before you according to the joy in harvest, and as men rejoice when they divide the spoil.

1ਫਿਰ ਵੀ, ਜਿਹੜੇ ਦੁਖੀ ਸਨ ਉਨ੍ਹਾਂ ਲਈ ਹੋਰ ਉਦਾਸੀ ਨਹੀਂ ਹੋਵੇਗੀ। ਪਿਛਲੇ ਸਮੇਂ ਵਿੱਚ ਉਸਨੇ ਜ਼ਬੂਲੁਨ ਦੀ ਧਰਤੀ ਅਤੇ ਨਫ਼ਤਾਲੀ ਦੀ ਧਰਤੀ ਨੂੰ ਨੀਵਾਂ ਕੀਤਾ, ਪਰ ਭਵਿੱਖ ਵਿੱਚ ਉਹ ਕੌਮਾਂ ਦੀ ਗਲੀਲ ਨੂੰ, ਸਮੁੰਦਰ ਦੇ ਰਸਤੇ, ਯਰਦਨ ਦੇ ਪਾਰ, ਦਾ ਆਦਰ ਕਰੇਗਾ।

2ਜਿਹੜੇ ਲੋਕ ਅੰਧਕਾਰ ਵਿੱਚ ਚਲਦੇ ਸਨ ਉਹਨਾਂ ਨੇ ਇੱਕ ਵੱਡਾ ਚਾਨਣ ਵੇਖਿਆ; ਅਤੇ ਜਿਹੜੇ ਮੌਤ ਦੇ ਸਾਯੇ ਵਿੱਚ ਜੀ ਰਹੇ ਸਨ, ਉਹਨਾਂ ਉੱਤੇ ਰੋਸ਼ਨੀ ਚਮਕੀ।

3ਤੂੰ ਕੌਮ ਦਾ ਵਿਸਤਾਰ ਕੀਤਾ ਅਤੇ ਉਨ੍ਹਾਂ ਦੀ ਖੁਸ਼ੀ ਵਿੱਚ ਵਾਧਾ ਕੀਤਾ ਹੈ। ਉਹ ਤੁਹਾਡੇ ਸਾਮ੍ਹਣੇ ਖੁਸ਼ ਹੁੰਦੇ ਹਨ ਜਿਵੇਂ ਲੋਕ ਵਾਢੀ ਵੇਲੇ ਖੁਸ਼ ਹੁੰਦੇ ਹਨ, ਜਿਵੇਂ ਯੋਧੇ ਲੁੱਟ ਦੇ ਮਾਲ ਨੂੰ ਵੰਡਣ ਵੇਲੇ ਅਨੰਦ ਕਰਦੇ ਹਨ।

4ਕਿਉਂਕਿ ਜਿਵੇਂ ਮਿਦਯਾਨ ਦੀ ਹਾਰ ਦੇ ਦਿਨ ਵਿੱਚ, ਤੂੰ ਉਸ ਜੂਲੇ ਨੂੰ ਜੋ ਉਨ੍ਹਾਂ ਉੱਤੇ ਭਾਰੂ ਸੀ, ਉਹਨਾਂ ਦੇ ਮੋਢਿਆਂ ਉੱਤੇ ਲਾਠੀ ਨੂੰ, ਉਹਨਾਂ ਦੇ ਉੱਤੇ ਜ਼ੁਲਮ ਕਰਨ ਵਾਲੇ ਦੀ ਸੋਟੀ ਨੂੰ ਤੋੜ ਦਿੱਤਾ ਹੈ।

5ਯੁੱਧ ਵਿੱਚ ਵਰਤੇ ਜਾਣ ਵਾਲੇ ਹਰ ਸੂਰਮੇ ਦੇ ਬੂਟ ਅਤੇ ਲਹੂ ਨਾਲ ਲਿਬੜੇ ਹੋਏ ਕੱਪੜੇ ਅੱਗ ਦਾ ਬਾਲਣ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.