7ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ, ਉਹ ਦਾਵੀਦ ਦੇ ਸਿੰਘਾਸਣ ਉੱਤੇ ਅਤੇ ਉਸ ਦੀ ਪਾਤਸ਼ਾਹੀ ਉੱਤੇ ਰਾਜ ਕਰੇਗਾ, ਉਸਨੂੰ ਨਿਆਂ ਅਤੇ ਧਾਰਮਿਕਤਾ ਨਾਲ ਉਸ ਸਮੇਂ ਤੋਂ ਅਤੇ ਸਦਾ ਲਈ ਕਾਇਮ ਕਰੇਗਾ। ਯਾਹਵੇਹ ਸਰਬਸ਼ਕਤੀਮਾਨ ਦੀ ਅਣਖ ਇਸ ਤਰ੍ਹਾਂ ਕਰੇਗੀ।
8ਯਾਹਵੇਹ ਨੇ ਯਾਕੋਬ ਦੇ ਵਿਰੁੱਧ ਇੱਕ ਸੰਦੇਸ਼ ਭੇਜਿਆ ਹੈ; ਇਹ ਇਸਰਾਏਲ ਉੱਤੇ ਪਰਗਟ ਹੋਵੇਗਾ।
9ਸਾਰੇ ਲੋਕ ਇਹ ਜਾਣ ਲੈਣਗੇ ਇਫ਼ਰਾਈਮ ਅਤੇ ਸਾਮਰਿਯਾ ਦੇ ਵਾਸੀ, ਜੋ ਗਰੂਰ ਅਤੇ ਮਨ ਦੇ ਹੰਕਾਰ ਨਾਲ ਆਖਦੇ ਹਨ,
10“ਇੱਟਾਂ ਡਿੱਗ ਪਈਆਂ ਹਨ, ਪਰ ਅਸੀਂ ਘੜ੍ਹਵੇਂ ਪੱਥਰਾਂ ਨਾਲ ਘਰ ਉਸਾਰਾਂਗੇ, ਗੁੱਲਰ ਤਾਂ ਵੱਢੇ ਹੋਏ ਹਨ, ਪਰ ਅਸੀਂ ਉਨ੍ਹਾਂ ਦੇ ਥਾਂ ਦਿਆਰ ਪਾਵਾਂਗੇ।”
11ਪਰ ਯਾਹਵੇਹ ਨੇ ਰੇਜ਼ੀਨ ਦੇ ਦੁਸ਼ਮਣਾਂ ਨੂੰ ਉਨ੍ਹਾਂ ਦੇ ਵਿਰੁੱਧ ਮਜ਼ਬੂਤ ਕੀਤਾ ਹੈ ਅਤੇ ਉਨ੍ਹਾਂ ਦੇ ਦੁਸ਼ਮਣਾਂ ਨੂੰ ਉਕਸਾਇਆ ਹੈ।