6ਕਿਉਂਕਿ ਸਾਡੇ ਲਈ ਤਾਂ ਇੱਕ ਬਾਲਕ ਜੰਮਿਆ, ਸਾਨੂੰ ਇੱਕ ਪੁੱਤਰ ਬਖ਼ਸ਼ਿਆ ਗਿਆ, ਅਤੇ ਰਾਜ ਉਸ ਦੇ ਮੋਢਿਆਂ ਉੱਤੇ ਹੋਵੇਗਾ, ਅਤੇ ਉਸਦਾ ਨਾਮ ਇਹ ਪੁਕਾਰਿਆ ਜਾਵੇਗਾ ਅਚਰਜ਼ ਸਲਾਹਕਾਰ, ਸ਼ਕਤੀਮਾਨ ਪਰਮੇਸ਼ਵਰ ਸਦੀਪਕ ਪਿਤਾ, ਸ਼ਾਂਤੀ ਦਾ ਰਾਜਕੁਮਾਰ।
7ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ, ਉਹ ਦਾਵੀਦ ਦੇ ਸਿੰਘਾਸਣ ਉੱਤੇ ਅਤੇ ਉਸ ਦੀ ਪਾਤਸ਼ਾਹੀ ਉੱਤੇ ਰਾਜ ਕਰੇਗਾ, ਉਸਨੂੰ ਨਿਆਂ ਅਤੇ ਧਾਰਮਿਕਤਾ ਨਾਲ ਉਸ ਸਮੇਂ ਤੋਂ ਅਤੇ ਸਦਾ ਲਈ ਕਾਇਮ ਕਰੇਗਾ। ਯਾਹਵੇਹ ਸਰਬਸ਼ਕਤੀਮਾਨ ਦੀ ਅਣਖ ਇਸ ਤਰ੍ਹਾਂ ਕਰੇਗੀ।
8ਯਾਹਵੇਹ ਨੇ ਯਾਕੋਬ ਦੇ ਵਿਰੁੱਧ ਇੱਕ ਸੰਦੇਸ਼ ਭੇਜਿਆ ਹੈ; ਇਹ ਇਸਰਾਏਲ ਉੱਤੇ ਪਰਗਟ ਹੋਵੇਗਾ।
9ਸਾਰੇ ਲੋਕ ਇਹ ਜਾਣ ਲੈਣਗੇ ਇਫ਼ਰਾਈਮ ਅਤੇ ਸਾਮਰਿਯਾ ਦੇ ਵਾਸੀ, ਜੋ ਗਰੂਰ ਅਤੇ ਮਨ ਦੇ ਹੰਕਾਰ ਨਾਲ ਆਖਦੇ ਹਨ,
10“ਇੱਟਾਂ ਡਿੱਗ ਪਈਆਂ ਹਨ, ਪਰ ਅਸੀਂ ਘੜ੍ਹਵੇਂ ਪੱਥਰਾਂ ਨਾਲ ਘਰ ਉਸਾਰਾਂਗੇ, ਗੁੱਲਰ ਤਾਂ ਵੱਢੇ ਹੋਏ ਹਨ, ਪਰ ਅਸੀਂ ਉਨ੍ਹਾਂ ਦੇ ਥਾਂ ਦਿਆਰ ਪਾਵਾਂਗੇ।”