ਯਸ਼ਾਯਾਹ 9

ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ, ਉਹ ਦਾਵੀਦ ਦੇ ਸਿੰਘਾਸਣ ਉੱਤੇ ਅਤੇ ਉਸ ਦੀ ਪਾਤਸ਼ਾਹੀ ਉੱਤੇ ਰਾਜ ਕਰੇਗਾ, ਉਸਨੂੰ ਨਿਆਂ ਅਤੇ ਧਾਰਮਿਕਤਾ ਨਾਲ ਉਸ ਸਮੇਂ ਤੋਂ ਅਤੇ ਸਦਾ ਲਈ ਕਾਇਮ ਕਰੇਗਾ। ਯਾਹਵੇਹ ਸਰਬਸ਼ਕਤੀਮਾਨ ਦੀ ਅਣਖ ਇਸ ਤਰ੍ਹਾਂ ਕਰੇਗੀ।

Isaiah 9:7 (UKJV) Of the increase of his government and peace there shall be no end, upon the throne of David, and upon his kingdom, to order it, and to establish it with judgment and with justice from henceforth even for ever. The zeal of the LORD of hosts will perform this.

5ਯੁੱਧ ਵਿੱਚ ਵਰਤੇ ਜਾਣ ਵਾਲੇ ਹਰ ਸੂਰਮੇ ਦੇ ਬੂਟ ਅਤੇ ਲਹੂ ਨਾਲ ਲਿਬੜੇ ਹੋਏ ਕੱਪੜੇ ਅੱਗ ਦਾ ਬਾਲਣ ਹੋਵੇਗਾ।

6ਕਿਉਂਕਿ ਸਾਡੇ ਲਈ ਤਾਂ ਇੱਕ ਬਾਲਕ ਜੰਮਿਆ, ਸਾਨੂੰ ਇੱਕ ਪੁੱਤਰ ਬਖ਼ਸ਼ਿਆ ਗਿਆ, ਅਤੇ ਰਾਜ ਉਸ ਦੇ ਮੋਢਿਆਂ ਉੱਤੇ ਹੋਵੇਗਾ, ਅਤੇ ਉਸਦਾ ਨਾਮ ਇਹ ਪੁਕਾਰਿਆ ਜਾਵੇਗਾ ਅਚਰਜ਼ ਸਲਾਹਕਾਰ, ਸ਼ਕਤੀਮਾਨ ਪਰਮੇਸ਼ਵਰ ਸਦੀਪਕ ਪਿਤਾ, ਸ਼ਾਂਤੀ ਦਾ ਰਾਜਕੁਮਾਰ।

7ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ, ਉਹ ਦਾਵੀਦ ਦੇ ਸਿੰਘਾਸਣ ਉੱਤੇ ਅਤੇ ਉਸ ਦੀ ਪਾਤਸ਼ਾਹੀ ਉੱਤੇ ਰਾਜ ਕਰੇਗਾ, ਉਸਨੂੰ ਨਿਆਂ ਅਤੇ ਧਾਰਮਿਕਤਾ ਨਾਲ ਉਸ ਸਮੇਂ ਤੋਂ ਅਤੇ ਸਦਾ ਲਈ ਕਾਇਮ ਕਰੇਗਾ। ਯਾਹਵੇਹ ਸਰਬਸ਼ਕਤੀਮਾਨ ਦੀ ਅਣਖ ਇਸ ਤਰ੍ਹਾਂ ਕਰੇਗੀ।

8ਯਾਹਵੇਹ ਨੇ ਯਾਕੋਬ ਦੇ ਵਿਰੁੱਧ ਇੱਕ ਸੰਦੇਸ਼ ਭੇਜਿਆ ਹੈ; ਇਹ ਇਸਰਾਏਲ ਉੱਤੇ ਪਰਗਟ ਹੋਵੇਗਾ।

9ਸਾਰੇ ਲੋਕ ਇਹ ਜਾਣ ਲੈਣਗੇ ਇਫ਼ਰਾਈਮ ਅਤੇ ਸਾਮਰਿਯਾ ਦੇ ਵਾਸੀ, ਜੋ ਗਰੂਰ ਅਤੇ ਮਨ ਦੇ ਹੰਕਾਰ ਨਾਲ ਆਖਦੇ ਹਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.