8ਉਹ ਆਪਣੇ ਬੱਚਿਆਂ ਨੂੰ ਆਪਣੇ ਆਲੇ-ਦੁਆਲੇ ਸਥਾਪਤ ਦੇਖਦੇ ਹਨ, ਉਹਨਾਂ ਦੀ ਔਲਾਦ ਉਹਨਾਂ ਦੀਆਂ ਅੱਖਾਂ ਸਾਹਮਣੇ ਦਿੜ੍ਹ ਹੋ ਜਾਦੀ ਹੈ।
9ਉਹਨਾਂ ਦੇ ਘਰ ਸੁਰੱਖਿਅਤ ਅਤੇ ਡਰ ਤੋਂ ਮੁਕਤ ਹਨ; ਪਰਮੇਸ਼ਵਰ ਦੀ ਸੋਟੀ ਉਹਨਾਂ ਉੱਤੇ ਨਹੀਂ ਹੈ।
10ਉਹਨਾਂ ਦੇ ਬਲਦ ਬਿਨਾਂ ਕਿਸੇ ਰੁਕਾਵਟ ਦੇ ਗਰਭ ਧਾਰਨ ਕਰਦੇ ਹਨ; ਉਹਨਾਂ ਦੀਆਂ ਗਾਵਾਂ ਵੱਛੀਆਂ ਨੂੰ ਜਨਮ ਦਿੰਦੀਆਂ ਹਨ ਅਤੇ ਉਹਨਾਂ ਦਾ ਕਦੇ ਵੀ ਗਰਭਪਾਤ ਨਹੀਂ ਹੁੰਦਾ।
11ਉਹ ਆਪਣੇ ਬੱਚਿਆਂ ਨੂੰ ਝੁੰਡ ਵਾਂਗ ਭੇਜਦੇ ਹਨ; ਉਹਨਾਂ ਦੇ ਛੋਟੇ ਬੱਚੇ ਨੱਚਦੇ ਹਨ।
12ਉਹ ਡੱਫ ਅਤੇ ਬਰਬਤ ਨਾਲ ਗੀਤ ਨੂੰ ਗਾਉਂਦੇ ਹਨ; ਉਹ ਬੀਨ ਦੀ ਆਵਾਜ਼ ਨਾਲ ਖੁਸ਼ੀ ਮਨਾਉਂਦੇ ਹਨ।