1ਫਿਰ ਅੱਯੋਬ ਨੇ ਯਾਹਵੇਹ ਨੂੰ ਜਵਾਬ ਦਿੱਤਾ:
2“ਮੈਂ ਜਾਣਦਾ ਹਾਂ ਕਿ ਤੁਸੀਂ ਸਭ ਕੁਝ ਕਰ ਸਕਦੇ ਹੋ; ਤੇਰਾ ਕੋਈ ਮਕਸਦ ਨਾਕਾਮ ਨਹੀਂ ਹੋ ਸਕਦਾ।
3ਤੁਸੀਂ ਪੁੱਛਿਆ, ‘ਇਹ ਕੌਣ ਹੈ ਜੋ ਬਿਨਾਂ ਗਿਆਨ ਤੋਂ ਮੇਰੀਆਂ ਯੋਜਨਾਵਾਂ ਨੂੰ ਢੱਕਦਾ ਹੈ?’ ਨਿਸ਼ਚਤ ਤੌਰ ਤੇ ਮੈਂ ਉਹ ਗੱਲ ਬੋਲੀਆਂ ਜੋ ਮੈਂ ਨਹੀਂ ਸਮਝਦਾ ਸੀ, ਮੇਰੇ ਲਈ ਇਹਨਾਂ ਨੂੰ ਜਾਣਨਾ ਬਹੁਤ ਵਧੀਆ ਹੈ।
4“ਤੂੰ ਕਿਹਾ ਸੀ, ‘ਹੁਣ ਸੁਣ, ਅਤੇ ਮੈਂ ਬੋਲਾਂਗਾ; ਮੈਂ ਤੇਰੇ ਤੋਂ ਸਵਾਲ ਕਰਦਾ ਹਾਂ, ਅਤੇ ਤੂੰ ਮੈਨੂੰ ਉੱਤਰ ਦੇਵੇਗਾ।’
5ਮੇਰੇ ਕੰਨਾਂ ਨੇ ਤੇਰੇ ਬਾਰੇ ਸੁਣਿਆ ਸੀ, ਪਰ ਹੁਣ ਮੇਰੀਆਂ ਅੱਖਾਂ ਨੇ ਤੈਨੂੰ ਵੇਖਿਆ ਹੈ।
6ਇਸ ਲਈ ਮੈਂ ਆਪਣੇ ਆਪ ਨੂੰ ਤੁੱਛ ਸਮਝਦਾ ਹਾਂ ਅਤੇ ਮਿੱਟੀ ਅਤੇ ਸੁਆਹ ਵਿੱਚ ਪਛਤਾਉਂਦਾ ਹਾਂ।”
7ਜਦੋਂ ਯਾਹਵੇਹ ਨੇ ਅੱਯੋਬ ਨੂੰ ਇਹ ਗੱਲਾਂ ਕਹੀਆਂ, ਤਾਂ ਉਸਨੇ ਤੇਮਾਨੀ ਏਲੀਫਾਜ਼ ਨੂੰ ਕਿਹਾ, “ਮੈਂ ਤੇਰੇ ਅਤੇ ਤੇਰੇ ਦੋ ਦੋਸਤਾਂ ਨਾਲ ਗੁੱਸੇ ਹਾਂ, ਕਿਉਂਕਿ ਤੂੰ ਮੇਰੇ ਬਾਰੇ ਸੱਚ ਨਹੀਂ ਬੋਲਿਆ, ਜਿਵੇਂ ਕਿ ਮੇਰੇ ਸੇਵਕ ਅੱਯੋਬ ਨੇ ਕੀਤਾ ਹੈ।
8ਇਸ ਲਈ ਹੁਣ ਸੱਤ ਬਲਦ ਅਤੇ ਸੱਤ ਭੇਡੂ ਲੈ ਕੇ ਮੇਰੇ ਸੇਵਕ ਅੱਯੋਬ ਕੋਲ ਜਾਓ ਅਤੇ ਆਪਣੇ ਲਈ ਹੋਮ ਦੀ ਬਲੀ ਚੜ੍ਹਾਓ। ਮੇਰਾ ਸੇਵਕ ਅੱਯੋਬ ਤੁਹਾਡੇ ਲਈ ਪ੍ਰਾਰਥਨਾ ਕਰੇਗਾ, ਅਤੇ ਮੈਂ ਉਸ ਦੀ ਪ੍ਰਾਰਥਨਾ ਨੂੰ ਸੁਣਾਗਾ ਅਤੇ ਤੁਹਾਡੀ ਮੂਰਖਤਾ ਦੇ ਅਨੁਸਾਰ ਤੁਹਾਡੇ ਨਾਲ ਪੇਸ਼ ਨਹੀਂ ਆਵਾਂਗਾ। ਤੁਸੀਂ ਮੇਰੇ ਬਾਰੇ ਸੱਚ ਨਹੀਂ ਬੋਲਿਆ, ਜਿਵੇਂ ਮੇਰੇ ਸੇਵਕ ਅੱਯੋਬ ਨੇ ਕਿਹਾ ਹੈ।”
9ਇਸ ਲਈ ਏਲੀਫਾਜ਼ ਤੇਮਾਨੀ, ਬਿਲਦਦ ਸ਼ੂਹੀ ਅਤੇ ਜ਼ੋਫ਼ਾਰ ਨਮਾਥੀ ਨੇ ਉਹੀ ਕੀਤਾ ਜੋ ਯਾਹਵੇਹ ਨੇ ਉਹਨਾਂ ਨੂੰ ਕਿਹਾ ਸੀ; ਅਤੇ ਯਾਹਵੇਹ ਨੇ ਅੱਯੋਬ ਦੀ ਪ੍ਰਾਰਥਨਾ ਸਵੀਕਾਰ ਕੀਤੀ।
10ਅੱਯੋਬ ਦੁਆਰਾ ਆਪਣੇ ਦੋਸਤਾਂ ਲਈ ਪ੍ਰਾਰਥਨਾ ਕਰਨ ਤੋਂ ਬਾਅਦ, ਯਾਹਵੇਹ ਨੇ ਉਸ ਦੇ ਦੁੱਖਾਂ ਨੂੰ ਦੂਰ ਕੀਤਾ ਅਤੇ ਉਸ ਨੂੰ ਪਹਿਲਾਂ ਨਾਲੋਂ ਦੁੱਗਣਾ ਦਿੱਤਾ।
11ਉਸ ਦੇ ਸਾਰੇ ਭੈਣ-ਭਰਾ ਅਤੇ ਸਾਰੇ ਜਿਹੜੇ ਉਸ ਨੂੰ ਪਹਿਲਾਂ ਜਾਣਦੇ ਸਨ, ਆਏ ਅਤੇ ਉਸ ਦੇ ਨਾਲ ਉਸ ਦੇ ਘਰ ਭੋਜਨ ਕੀਤਾ। ਉਹਨਾਂ ਨੇ ਉਸ ਨੂੰ ਉਸ ਸਾਰੀਆਂ ਮੁਸੀਬਤਾਂ ਲਈ ਸੋਗ ਕੀਤਾ ਅਤੇ ਉਸਨੂੰ ਦਿਲਾਸਾ ਦਿੱਤਾ ਜੋ ਯਾਹਵੇਹ ਨੇ ਉਸ ਉੱਤੇ ਲਿਆਂਦਾ ਸੀ, ਅਤੇ ਹਰੇਕ ਨੇ ਉਸ ਨੂੰ ਇੱਕ-ਇੱਕ ਚਾਂਦੀ ਦਾ ਸਿੱਕਾ ਅਤੇ ਇੱਕ-ਇੱਕ ਸੋਨੇ ਦੀ ਮੁੰਦਰੀ ਦਿੱਤੀ ਸੀ।
12ਯਾਹਵੇਹ ਨੇ ਅੱਯੋਬ ਦੇ ਜੀਵਨ ਦੇ ਬਾਅਦ ਵਾਲੇ ਹਿੱਸੇ ਨੂੰ ਪਹਿਲੇ ਹਿੱਸੇ ਨਾਲੋਂ ਵੱਧ ਬਰਕਤ ਦਿੱਤੀ। ਉਸ ਕੋਲ ਚੌਦਾਂ ਹਜ਼ਾਰ ਭੇਡਾਂ, ਛੇ ਹਜ਼ਾਰ ਊਠ, ਇੱਕ ਹਜ਼ਾਰ ਬਲਦ ਅਤੇ ਇੱਕ ਹਜ਼ਾਰ ਗਧੇ ਸਨ।
13ਅਤੇ ਉਸਦੇ ਸੱਤ ਪੁੱਤਰ ਅਤੇ ਤਿੰਨ ਧੀਆਂ ਵੀ ਸਨ।
14ਪਹਿਲੀ ਧੀ ਦਾ ਨਾਮ ਉਸ ਨੇ ਯਮੀਮਾਹ ਰੱਖਿਆ, ਦੂਸਰੀ ਕੇਜੀਯਾਹ ਅਤੇ ਤੀਸਰੀ ਕੇਰੇਨ-ਹਪੂਖ।
15ਸਾਰੇ ਦੇਸ਼ ਵਿੱਚ ਕਿਤੇ ਵੀ ਅੱਯੋਬ ਦੀਆਂ ਧੀਆਂ ਜਿੰਨੀਆਂ ਸੋਹਣੀਆਂ ਔਰਤਾਂ ਨਹੀਂ ਸਨ ਅਤੇ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਉਹਨਾਂ ਦੇ ਭਰਾਵਾਂ ਦੇ ਨਾਲ ਵਿਰਾਸਤ ਦਿੱਤੀ ਸੀ।
16ਇਸ ਤੋਂ ਬਾਅਦ ਅੱਯੋਬ ਇੱਕ ਸੌ ਚਾਲੀ ਸਾਲ ਜੀਉਂਦਾ ਰਿਹਾ; ਉਸਨੇ ਆਪਣੇ ਬੱਚਿਆਂ ਅਤੇ ਉਹਨਾਂ ਦੇ ਬੱਚਿਆਂ ਨੂੰ ਚੌਥੀ ਪੀੜ੍ਹੀ ਤੱਕ ਦੇਖਿਆ।
17ਅਤੇ ਇਸ ਤਰ੍ਹਾਂ ਅੱਯੋਬ ਬਜ਼ੁਰਗ, ਅਤੇ ਪੂਰੀ ਉਮਰ ਦਾ ਹੋ ਕੇ ਮਰਿਆ।