ਅੱਯੋਬ 42

ਜਦੋਂ ਯਾਹਵੇਹ ਨੇ ਅੱਯੋਬ ਨੂੰ ਇਹ ਗੱਲਾਂ ਕਹੀਆਂ, ਤਾਂ ਉਸਨੇ ਤੇਮਾਨੀ ਏਲੀਫਾਜ਼ ਨੂੰ ਕਿਹਾ, “ਮੈਂ ਤੇਰੇ ਅਤੇ ਤੇਰੇ ਦੋ ਦੋਸਤਾਂ ਨਾਲ ਗੁੱਸੇ ਹਾਂ, ਕਿਉਂਕਿ ਤੂੰ ਮੇਰੇ ਬਾਰੇ ਸੱਚ ਨਹੀਂ ਬੋਲਿਆ, ਜਿਵੇਂ ਕਿ ਮੇਰੇ ਸੇਵਕ ਅੱਯੋਬ ਨੇ ਕੀਤਾ ਹੈ।

Job 42:7 (UKJV) And it was so, that after the LORD had spoken these words unto Job, the LORD said to Eliphaz the Temanite, My wrath is kindled against you, and against your two friends: for all of you have not spoken of me the thing that is right, as my servant Job has.

5ਮੇਰੇ ਕੰਨਾਂ ਨੇ ਤੇਰੇ ਬਾਰੇ ਸੁਣਿਆ ਸੀ, ਪਰ ਹੁਣ ਮੇਰੀਆਂ ਅੱਖਾਂ ਨੇ ਤੈਨੂੰ ਵੇਖਿਆ ਹੈ।

6ਇਸ ਲਈ ਮੈਂ ਆਪਣੇ ਆਪ ਨੂੰ ਤੁੱਛ ਸਮਝਦਾ ਹਾਂ ਅਤੇ ਮਿੱਟੀ ਅਤੇ ਸੁਆਹ ਵਿੱਚ ਪਛਤਾਉਂਦਾ ਹਾਂ।”

7ਜਦੋਂ ਯਾਹਵੇਹ ਨੇ ਅੱਯੋਬ ਨੂੰ ਇਹ ਗੱਲਾਂ ਕਹੀਆਂ, ਤਾਂ ਉਸਨੇ ਤੇਮਾਨੀ ਏਲੀਫਾਜ਼ ਨੂੰ ਕਿਹਾ, “ਮੈਂ ਤੇਰੇ ਅਤੇ ਤੇਰੇ ਦੋ ਦੋਸਤਾਂ ਨਾਲ ਗੁੱਸੇ ਹਾਂ, ਕਿਉਂਕਿ ਤੂੰ ਮੇਰੇ ਬਾਰੇ ਸੱਚ ਨਹੀਂ ਬੋਲਿਆ, ਜਿਵੇਂ ਕਿ ਮੇਰੇ ਸੇਵਕ ਅੱਯੋਬ ਨੇ ਕੀਤਾ ਹੈ।

8ਇਸ ਲਈ ਹੁਣ ਸੱਤ ਬਲਦ ਅਤੇ ਸੱਤ ਭੇਡੂ ਲੈ ਕੇ ਮੇਰੇ ਸੇਵਕ ਅੱਯੋਬ ਕੋਲ ਜਾਓ ਅਤੇ ਆਪਣੇ ਲਈ ਹੋਮ ਦੀ ਬਲੀ ਚੜ੍ਹਾਓ। ਮੇਰਾ ਸੇਵਕ ਅੱਯੋਬ ਤੁਹਾਡੇ ਲਈ ਪ੍ਰਾਰਥਨਾ ਕਰੇਗਾ, ਅਤੇ ਮੈਂ ਉਸ ਦੀ ਪ੍ਰਾਰਥਨਾ ਨੂੰ ਸੁਣਾਗਾ ਅਤੇ ਤੁਹਾਡੀ ਮੂਰਖਤਾ ਦੇ ਅਨੁਸਾਰ ਤੁਹਾਡੇ ਨਾਲ ਪੇਸ਼ ਨਹੀਂ ਆਵਾਂਗਾ। ਤੁਸੀਂ ਮੇਰੇ ਬਾਰੇ ਸੱਚ ਨਹੀਂ ਬੋਲਿਆ, ਜਿਵੇਂ ਮੇਰੇ ਸੇਵਕ ਅੱਯੋਬ ਨੇ ਕਿਹਾ ਹੈ।”

9ਇਸ ਲਈ ਏਲੀਫਾਜ਼ ਤੇਮਾਨੀ, ਬਿਲਦਦ ਸ਼ੂਹੀ ਅਤੇ ਜ਼ੋਫ਼ਾਰ ਨਮਾਥੀ ਨੇ ਉਹੀ ਕੀਤਾ ਜੋ ਯਾਹਵੇਹ ਨੇ ਉਹਨਾਂ ਨੂੰ ਕਿਹਾ ਸੀ; ਅਤੇ ਯਾਹਵੇਹ ਨੇ ਅੱਯੋਬ ਦੀ ਪ੍ਰਾਰਥਨਾ ਸਵੀਕਾਰ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.