6ਇਸ ਲਈ ਮੈਂ ਆਪਣੇ ਆਪ ਨੂੰ ਤੁੱਛ ਸਮਝਦਾ ਹਾਂ ਅਤੇ ਮਿੱਟੀ ਅਤੇ ਸੁਆਹ ਵਿੱਚ ਪਛਤਾਉਂਦਾ ਹਾਂ।”
7ਜਦੋਂ ਯਾਹਵੇਹ ਨੇ ਅੱਯੋਬ ਨੂੰ ਇਹ ਗੱਲਾਂ ਕਹੀਆਂ, ਤਾਂ ਉਸਨੇ ਤੇਮਾਨੀ ਏਲੀਫਾਜ਼ ਨੂੰ ਕਿਹਾ, “ਮੈਂ ਤੇਰੇ ਅਤੇ ਤੇਰੇ ਦੋ ਦੋਸਤਾਂ ਨਾਲ ਗੁੱਸੇ ਹਾਂ, ਕਿਉਂਕਿ ਤੂੰ ਮੇਰੇ ਬਾਰੇ ਸੱਚ ਨਹੀਂ ਬੋਲਿਆ, ਜਿਵੇਂ ਕਿ ਮੇਰੇ ਸੇਵਕ ਅੱਯੋਬ ਨੇ ਕੀਤਾ ਹੈ।
8ਇਸ ਲਈ ਹੁਣ ਸੱਤ ਬਲਦ ਅਤੇ ਸੱਤ ਭੇਡੂ ਲੈ ਕੇ ਮੇਰੇ ਸੇਵਕ ਅੱਯੋਬ ਕੋਲ ਜਾਓ ਅਤੇ ਆਪਣੇ ਲਈ ਹੋਮ ਦੀ ਬਲੀ ਚੜ੍ਹਾਓ। ਮੇਰਾ ਸੇਵਕ ਅੱਯੋਬ ਤੁਹਾਡੇ ਲਈ ਪ੍ਰਾਰਥਨਾ ਕਰੇਗਾ, ਅਤੇ ਮੈਂ ਉਸ ਦੀ ਪ੍ਰਾਰਥਨਾ ਨੂੰ ਸੁਣਾਗਾ ਅਤੇ ਤੁਹਾਡੀ ਮੂਰਖਤਾ ਦੇ ਅਨੁਸਾਰ ਤੁਹਾਡੇ ਨਾਲ ਪੇਸ਼ ਨਹੀਂ ਆਵਾਂਗਾ। ਤੁਸੀਂ ਮੇਰੇ ਬਾਰੇ ਸੱਚ ਨਹੀਂ ਬੋਲਿਆ, ਜਿਵੇਂ ਮੇਰੇ ਸੇਵਕ ਅੱਯੋਬ ਨੇ ਕਿਹਾ ਹੈ।”
9ਇਸ ਲਈ ਏਲੀਫਾਜ਼ ਤੇਮਾਨੀ, ਬਿਲਦਦ ਸ਼ੂਹੀ ਅਤੇ ਜ਼ੋਫ਼ਾਰ ਨਮਾਥੀ ਨੇ ਉਹੀ ਕੀਤਾ ਜੋ ਯਾਹਵੇਹ ਨੇ ਉਹਨਾਂ ਨੂੰ ਕਿਹਾ ਸੀ; ਅਤੇ ਯਾਹਵੇਹ ਨੇ ਅੱਯੋਬ ਦੀ ਪ੍ਰਾਰਥਨਾ ਸਵੀਕਾਰ ਕੀਤੀ।
10ਅੱਯੋਬ ਦੁਆਰਾ ਆਪਣੇ ਦੋਸਤਾਂ ਲਈ ਪ੍ਰਾਰਥਨਾ ਕਰਨ ਤੋਂ ਬਾਅਦ, ਯਾਹਵੇਹ ਨੇ ਉਸ ਦੇ ਦੁੱਖਾਂ ਨੂੰ ਦੂਰ ਕੀਤਾ ਅਤੇ ਉਸ ਨੂੰ ਪਹਿਲਾਂ ਨਾਲੋਂ ਦੁੱਗਣਾ ਦਿੱਤਾ।