12ਯਾਹਵੇਹ ਨੇ ਅੱਯੋਬ ਦੇ ਜੀਵਨ ਦੇ ਬਾਅਦ ਵਾਲੇ ਹਿੱਸੇ ਨੂੰ ਪਹਿਲੇ ਹਿੱਸੇ ਨਾਲੋਂ ਵੱਧ ਬਰਕਤ ਦਿੱਤੀ। ਉਸ ਕੋਲ ਚੌਦਾਂ ਹਜ਼ਾਰ ਭੇਡਾਂ, ਛੇ ਹਜ਼ਾਰ ਊਠ, ਇੱਕ ਹਜ਼ਾਰ ਬਲਦ ਅਤੇ ਇੱਕ ਹਜ਼ਾਰ ਗਧੇ ਸਨ।
13ਅਤੇ ਉਸਦੇ ਸੱਤ ਪੁੱਤਰ ਅਤੇ ਤਿੰਨ ਧੀਆਂ ਵੀ ਸਨ।
14ਪਹਿਲੀ ਧੀ ਦਾ ਨਾਮ ਉਸ ਨੇ ਯਮੀਮਾਹ ਰੱਖਿਆ, ਦੂਸਰੀ ਕੇਜੀਯਾਹ ਅਤੇ ਤੀਸਰੀ ਕੇਰੇਨ-ਹਪੂਖ।
15ਸਾਰੇ ਦੇਸ਼ ਵਿੱਚ ਕਿਤੇ ਵੀ ਅੱਯੋਬ ਦੀਆਂ ਧੀਆਂ ਜਿੰਨੀਆਂ ਸੋਹਣੀਆਂ ਔਰਤਾਂ ਨਹੀਂ ਸਨ ਅਤੇ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਉਹਨਾਂ ਦੇ ਭਰਾਵਾਂ ਦੇ ਨਾਲ ਵਿਰਾਸਤ ਦਿੱਤੀ ਸੀ।
16ਇਸ ਤੋਂ ਬਾਅਦ ਅੱਯੋਬ ਇੱਕ ਸੌ ਚਾਲੀ ਸਾਲ ਜੀਉਂਦਾ ਰਿਹਾ; ਉਸਨੇ ਆਪਣੇ ਬੱਚਿਆਂ ਅਤੇ ਉਹਨਾਂ ਦੇ ਬੱਚਿਆਂ ਨੂੰ ਚੌਥੀ ਪੀੜ੍ਹੀ ਤੱਕ ਦੇਖਿਆ।